ਪਰਵਾਸੀ ਮਜ਼ਦੂਰ (Migrant worker) ਨੇ ਆਪਣੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ (wife by strangulation ) ਕਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ…
ਫੋਕਲ ਪੁਆਇੰਟ ਵਿੱਚ ਰਹਿੰਦੇ ( living focal point ) ਪਰਵਾਸੀ ਮਜ਼ਦੂਰ (Migrant worker) ਨੇ ਆਪਣੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ (wife by strangulation ) ਕਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਦੇ ਐੱਸਐੱਚਓ ਜਗਸੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਫੋਕਲ ਪੁਆਇੰਟ ਵਿੱਚ ਪਰਵਾਸੀ ਮਜ਼ਦੂਰ ਇਫਤਖਾਰ ਆਲਮ ਵਾਸੀ ਘੀਆ ਗਾਊ ਬਿਹਾਰ ਹਾਲਆਬਦ ਪਲਾਟ ਨੰ. 14.15, ਫੋਕਲ ਪੁਆਇੰਟ, ਸੁਨਾਮ ਰੋਡ, ਨੇ ਆਪਣੀ ਪਤਨੀ ਯਾਸਮੀਨ ਦੀ ਟੈਲੀਫੋਨ ਦੀ ਤਾਰ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਮਿ੍ਤਕਾ ਦੀ ਮਾਂ ਨਾਇਮਾ ਖਾਤੂਨ ਵਾਸੀ ਮੁੱਲਾਂਪੁਰ ਨੇ ਦੱਸਿਆ ਕਿ ਉਸ ਜਵਾਈ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਤੁਹਾਡੀ ਲੜਕੀ ਦੀ ਸਿਹਤ ਖਰਾਬ ਹੈ, ਉਹ ਇਸ ਨੂੰ ਬੱਚਿਆਂ ਸਮੇਤ ਛੱਡਣ ਆ ਰਿਹਾ ਹੈ। ਜਦੋਂ ਅਸੀਂ ਆ ਕੇ ਦੇਖਿਆ ਕਿ ਤਾਂ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਚੁੱਕੀ ਸੀ ਅਤੇ ਗਲੇ ’ਤੇ ਤਾਰ ਦੇ ਨਿਸ਼ਾਨ ਸਨ। ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ (case registered) ਕਰ ਲਿਆ ਅਤੇ ਪੋਸਟਮਾਰਟਮ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।