ਟੈਂਕੀ ‘ਤੇ ਚੜ੍ਹੇ ਹਰਦੀਪ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਏਜੰਟਾਂ ਨੇ ਉਨ੍ਹਾਂ ਦੇ ਬੇਟੇ ਤੇ ਨੂੰਹ ਅਮਨਦੀਪ ਕੌਰ ਨੂੰ ਯੂਕੇ ਭੇਜਣ ਲਈ ਕਿਹਾ ਸੀ l
ਧੂਰੀ ਇਲਾਕੇ ਦਾ ਰਹਿਣ ਵਾਲਾ ਇਕ ਜੋੜਾ ਟ੍ਰੈਵਲ ਏਜੰਟ (Travel Agent) ਦੀ ਧੱਕੇਸ਼ਾਹੀ ਤੋਂ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਹ ਇਸ਼ਮੀਤ ਚੌਕ (Ishmeet Chowk) ‘ਚ ਪੈਂਦੀ ਪਾਣੀ ਵਾਲੀ ਟੈਂਕੀ (Water Tank) ‘ਤੇ ਚੜ੍ਹ ਗਿਆ l ਜੋੜੇ ਨੇ ਇਨਸਾਫ਼ ਨਾ ਮਿਲਣ ‘ਤੇ ਉੱਪਰੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਚਿਤਾਵਨੀ ਦਿੱਤੀl
ਟੈਂਕੀ ‘ਤੇ ਚੜ੍ਹ ਕੇ ਜੋੜੇ ਨੇ ਆਖਿਆ ਕਿ ਉਹ ਗਲੋਬਲ ਨਾਂ ਦੀ ਟ੍ਰੈਵਲ ਏਜੰਸੀ ਤੋਂ ਬੇਹਦ ਪਰੇਸ਼ਾਨ ਹਨl ਟ੍ਰੈਵਲ ਏਜੰਟ ਨੂੰ ਵਿਦੇਸ਼ ਜਾਣ ਲਈ 10 ਲੱਖ ਰੁਪਏ ਦਿੱਤੇ ਸਨ ਪਰ ਉਸਨੇ ਵਿਦੇਸ਼ ਭੇਜਣ ਦੀ ਜਗ੍ਹਾ ਉਨ੍ਹਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾl
ਜਾਣਕਾਰੀ ਦਿੰਦਿਆਂ ਟੈਂਕੀ ‘ਤੇ ਚੜ੍ਹੇ ਹਰਦੀਪ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਏਜੰਟਾਂ ਨੇ ਉਨ੍ਹਾਂ ਦੇ ਬੇਟੇ ਤੇ ਨੂੰਹ ਅਮਨਦੀਪ ਕੌਰ ਨੂੰ ਯੂਕੇ ਭੇਜਣ ਲਈ ਕਿਹਾ ਸੀ l ਕੰਪਨੀ ਨੇ ਪੈਸੇ ਲੈ ਕੇ ਨਾ ਤਾਂ ਦੋਵਾਂ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਰਕਮ ਵਾਪਸ ਕੀਤੀl
ਦੋਵਾਂ ਨੇ ਕਈ ਵਾਰ ਪੁਲਿਸ ਅਧਿਕਾਰੀਆਂ ਕੋਲ ਪਹੁੰਚ ਕੀਤੀ ਤੇ ਥਾਣਿਆਂ ਦੇ ਗੇੜੇ ਲਗਾਏ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ l ਬੁਰੀ ਤਰ੍ਹਾਂ ਹਤਾਸ਼ ਹੋਏ ਇਸ ਜੋੜੇ ਨੇ ਇਨਸਾਫ਼ ਲੈਣ ਲਈ ਇਹ ਰਸਤਾ ਅਖ਼ਤਿਆਰ ਕਰ ਲਿਆl ਉਧਰੋਂ ਇਸ ਮਾਮਲੇ ‘ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੜਤਾਲ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਜਾਵੇਗੀ l