ਡੀਐੱਸਪੀ ਤਰਨਤਾਰਨ ਨੇ ਦੱਸਿਆ ਕਿ ਫਰਾਰ ਹੋਏ ਮੁਲਜ਼ਮ ਵਿਰੁੱਧ ਇਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵੱਲੋਂ ਨਾਕੇ ਦੌਰਾਨ ਭਾਰੀ ਮਾਤਰਾ ‘ਚ ਅਫੀਮ ਤੇ ਪਿਸਤੌਲ ਸਣੇ ਕਾਬੂ ਕੀਤੇ ਦੋ ਵਿਅਕਤੀਆਂ ’ਚੋਂ ਇਕ ਥਾਣੇਦਾਰ ਨੂੰ ਧੱਕਾ ਕੇ ਭੱਜ ਗਿਆ।
ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਕਤ ਮੁਲਜ਼ਮ ਨੂੰ ਥਾਣੇਦਾਰ ਹਵਾਲਾਤ ‘ਚ ਬੰਦ ਕਰਨ ਲਈ ਲਿਜਾ ਰਿਹਾ ਸੀ। ਫਿਲਹਾਲ ਨਸ਼ੇ ਦੇ ਮਾਮਲੇ ‘ਚ ਨਾਮਜ਼ਦ ਕੀਤੇ ਉਕਤ ਮੁਲਜ਼ਮ ਖਿਲਾਫ ਇਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਖਾਂ ਦੇ ਏਐੱਸਆਈ ਸਤਪਾਲ ਨੇ ਪੁਲਿਸ ਪਾਰਟੀ ਸਮੇਤ ਨੌਸ਼ਿਹਰਾ ਢਾਲਾ ਪਿੰਡ ਦੀ ਡਰੇਨ ਦੇ ਪੁਲ ’ਤੇ ਨਾਕੇਬੰਦੀ ਕੀਤੀ ਸੀ।
ਇਸ ਦੌਰਾਨ ਪੈਦਲ ਆ ਰਹੇ ਦੋ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਪਰਮਜੀਤ ਸਿੰਘ ਪੰਮਾ ਪੁੱਤਰ ਜਸਵਿੰਦਰ ਸਿੰਘ ਵਾਸੀ ਅੱਡਾ ਝਬਾਲ ਅਤੇ ਗੁਰਪ੍ਰੀਤ ਸਿੰਘ ਸੋਨਾ ਪੁੱਤਰ ਪ੍ਰਤਾਪ ਸਿੰਘ ਵਾਸੀ ਛਾਪਾ ਵਜੋਂ ਹੋਈ, ਦੇ ਕਬਜ਼ੇ ’ਚੋਂ 517 ਗ੍ਰਾਮ ਅਫੀਮ ਤੇ 32 ਬੋਰ ਦਾ ਪਿਸਟਲ ਜਿਸ ਵਿਚਲੇ ਮੈਗਜੀਨ ’ਚ ਦੋ ਕਾਰਤੂਸ ਵੀ ਸਨ।
ਬਰਾਮਦ ਕਰ ਕੇ ਪੁਲਿਸ ਪਾਰਟੀ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਵਿਰੁੱਧ ਐੱਨਡੀਪੀਐੱਸ ਤੇ ਅਸਲਾ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਨ ਉਪਰੰਤ ਏਐੱਸਆਈ ਰਾਜਪਾਲ ਸਿੰਘ ਉਕਤ ਦੋਵਾਂ ਜਣਿਆਂ ਨੂੰ ਹਵਾਲਾਤ ਵਿਚ ਬੰਦ ਕਰਵਾਉਣ ਲਈ ਥਾਣੇ ਦੇ ਮੁੱਖ ਗੇਟ ਕੋਲ ਪੁੱਜੇ ਤਾਂ ਗੁਰਪ੍ਰੀਤ ਸਿੰਘ ਸੋਨਾ ਵਾਸੀ ਅੱਡਾ ਝਬਾਲ ਨੇ ਥਾਣੇਦਾਰ ਨੂੰ ਧੱਕਾ ਦੇ ਕੇ ਸੁੱਟ ਦਿੱਤਾ ਅਤੇ ਫਰਾਰ ਹੋ ਗਿਆ। ਡੀਐੱਸਪੀ ਤਰਨਤਾਰਨ ਨੇ ਦੱਸਿਆ ਕਿ ਫਰਾਰ ਹੋਏ ਮੁਲਜ਼ਮ ਵਿਰੁੱਧ ਇਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।