Manish Sisodia Bail ਦਿੱਲੀ ਆਬਕਾਰੀ ਨੀਤੀ ਘਪਲੇ ਮਾਮਲੇ (Delhi Excise Policy Scam) ਵਿਚ ਜੇਲ੍ਹ ’ਚ ਬੰਦ ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ (Manish Sisodia) ਲਈ ਅੱਜ ਦਾ ਦਿਨ ਖ਼ੁਸ਼ਖ਼ਬਰੀ ਵਾਲਾ ਰਿਹਾ।
ਦਿੱਲੀ ਆਬਕਾਰੀ ਨੀਤੀ ਘਪਲੇ ਮਾਮਲੇ (Delhi Excise Policy Scam) ਵਿਚ ਜੇਲ੍ਹ ’ਚ ਬੰਦ ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ (Manish Sisodia) ਲਈ ਅੱਜ ਦਾ ਦਿਨ ਖ਼ੁਸ਼ਖ਼ਬਰੀ ਵਾਲਾ ਰਿਹਾ। ਜਿੱਥੇ ਸੁਪਰੀਮ ਕੋਰਟ ਨੇ ਉਸ ਨੂੰ ਰੈਗੂਲਰ ਜ਼ਮਾਨਤ ਦਿੱਤੀ। ਜ਼ਿਕਰਯੋਗ ਹੈ ਕਿ ਉਹ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿਚ ਜੇਲ੍ਹ ’ਚ ਸਨ। ਹੁਣ AAP ਆਗੂਆਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।
ਸੰਜੇ ਸਿੰਘ (Sanjay Singh) ਨੇ ਆਪਣੇ ਐਕਸ ‘ਤੇ ਲਿਖਿਆ: 17 ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸਾਨੂੰ ਇਹ ਜਿੱਤ ਮਿਲੀ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਦੋਂ ਤੱਕ ਬਦਲੇ ਦੀ ਰਾਜਨੀਤੀ ਕਰਦੇ ਰਹਿਣਗੇ? ਸੁਪਰੀਮ ਕੋਰਟ ਦਾ ਇਹ ਹੁਕਮ ਮੋਦੀ ਸਰਕਾਰ ਦੀ ਤਾਨਾਸ਼ਾਹੀ ‘ਤੇ ਜ਼ੋਰਦਾਰ ਥੱਪੜ ਹੈ। ਭਾਜਪਾ ਨੇ ਉਸ ਆਦਮੀ ਨੂੰ 17 ਮਹੀਨੇ ਜੇਲ੍ਹ ਵਿਚ ਰੱਖਿਆ, ਜਿਸ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਇਆ। ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ। ਸੁਪਰੀਮ ਕੋਰਟ (Supreme Court) ਦਾ ਇਹ ਫ਼ੈਸਲਾ ਲੋਕਤੰਤਰ ਲਈ ਬਹੁਤ ਚੰਗੀ ਖ਼ਬਰ ਹੈ।
ਆਤਿਸ਼ੀ (Atishi) ਨੇ ਕਿਹਾ, ਦਿੱਲੀ ਦੀ ਮੰਤਰੀ ਅਤੇ ‘ਆਪ’ ਨੇਤਾ ਆਤਿਸ਼ੀ ਮਨੀਸ਼ ਸਿਸੋਦੀਆ ਨੂੰ ਯਾਦ ਕਰਕੇ ਰੋ ਪਈ। ਹੁਣ ਉਨ੍ਹਾਂ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।
ਰਾਘਵ ਚੱਢਾ (Raghav Chadha) ਨੇ ਐਕਸ ‘ਤੇ ਪੋਸਟ ਕਰਦਿਆਂ ਲਿਖਿਆ: ਅੱਜ ਪੂਰਾ ਦੇਸ਼ ਖੁਸ਼ ਹੈ ਕਿਉਂਕਿ ਦਿੱਲੀ ਸਿੱਖਿਆ ਕ੍ਰਾਂਤੀ ਦੇ ਨਾਇਕ ਮਨੀਸ਼ ਸਿਸੋਦੀਆ (Manish Sisodia) ਨੂੰ ਜ਼ਮਾਨਤ ਮਿਲ ਗਈ ਹੈ। ਮੈਂ ਮਾਣਯੋਗ ਸੁਪਰੀਮ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮਨੀਸ਼ ਜੀ ਨੂੰ 530 ਦਿਨਾਂ ਤਕ ਸਲਾਖਾਂ ਪਿੱਛੇ ਰੱਖਿਆ ਗਿਆ। ਉਨ੍ਹਾਂ ਦਾ ਗੁਨਾਹ ਇਹ ਸੀ ਕਿ ਉਨ੍ਹਾਂ ਨੇ ਗਰੀਬਾਂ ਦੇ ਬੱਚਿਆਂ ਨੂੰ ਵਧੀਆ ਭਵਿੱਖ ਦਿੱਤਾ। ਪਿਆਰੇ ਬੱਚਿਓ, ਤੁਹਾਡੇ ਮਨੀਸ਼ ਅੰਕਲ ਵਾਪਸ ਆ ਰਹੇ ਹਨ।
AAP ਨੇ ਐਕਸ ‘ਤੇ ਲਿਖਿਆ ਕਿ ‘ਸਤਿਆਮੇਵ ਜਯਤੇ’। ਦਿੱਲੀ ਦੇ ਲੋਕਾਂ ਦੀਆਂ ਦੁਆਵਾਂ ਸਫਲ, ਸਿੱਖਿਆ ਕ੍ਰਾਂਤੀ ਦੇ ਪਿਤਾਮਾ ਮਨੀਸ਼ ਸਿਸੋਦੀਆ ਡੇਢ ਸਾਲ ਬਾਅਦ ਝੂਠ ਤੇ ਸਾਜ਼ਿਸ਼ਾਂ ਦੇ ਜਾਲ ਨੂੰ ਤੋੜ ਕੇ ਜੇਲ੍ਹ ਤੋਂ ਬਾਹਰ ਆਉਣਗੇ।
ਸੁਨੀਤਾ ਕੇਜਰੀਵਾਲ (Sunita Kejriwal) ਦੀ ਪੋਸਟ: ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ।