26 ਸਾਲਾ ਭਾਰਤੀ ਖਿਡਾਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿਉਂਕਿ ਉਹ ਪਿਛਲੇ ਅੱਠ ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਚੁਣੌਤੀ ਪੇਸ਼ ਕਰ ਰਿਹਾ ਹੈ।
ਨੀਰਜ ਚੋਪੜਾ(Neeraj Chopra) ਨੇ ਕੁਆਲੀਫਿਕੇਸ਼ਨ ਰਾਊਂਡ ’ਚ 89.34 ਮੀਟਰ ਦੀ ਜੈਵਲਿਨ ਥ੍ਰੋਅ ਨਾਲ ਆਪਣੇ ਵਿਰੋਧੀਆਂ ਨੂੰ ਮਜ਼ਬੂਤ ਸੰਦੇਸ਼ ਦਿੱਤਾ ਪਰ ਮੌਜੂਦਾ ਓਲੰਪਿਕ ਚੈਂਪੀਅਨ ਭਾਰਤੀ ਖੇਡਾਂ ਦੇ ਇਤਿਹਾਸ ’ਚ ਨਵਾਂ ਅਧਿਆਏ ਜੋੜਨ ਲਈ ਵੀਰਵਾਰ ਨੂੰ ਸਖਤ ਚੁਣੌਤੀ ਦਾ ਸਾਹਮਣਾ ਕਰੇਗਾ।
ਟੋਕੀਓ(Tokyo) ਓਲੰਪਿਕ ਵਾਂਗ ਇੱਥੇ ਵੀ ਚੋਪੜਾ ਨੇ ਕੁਝ ਸੈਕਿੰਡ ਦੇ ਫਰਕ ਨਾਲ ਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ ਪਰ ਇਸ ਵਾਰ ਪਿਛਲੀਆਂ ਓਲੰਪਿਕ ਖੇਡਾਂ ਨਾਲੋਂ ਚੁਣੌਤੀ ਜ਼ਿਆਦਾ ਸਖ਼ਤ ਹੈ। ਕੁੱਲ ਨੌਂ ਖਿਡਾਰੀਆਂ ’ਚੋਂ ਨੀਰਜ ਵਰਗੇ ਪੰਜ ਨੇ ਆਪਣੇ ਪਹਿਲੇ ਹੀ ਥ੍ਰੋਅ ’ਚ ਫਾਈਨਲ ’ਚ ਥਾਂ ਬਣਾਈ ਸੀ।
26 ਸਾਲਾ ਭਾਰਤੀ ਖਿਡਾਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿਉਂਕਿ ਉਹ ਪਿਛਲੇ ਅੱਠ ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਚੁਣੌਤੀ ਪੇਸ਼ ਕਰ ਰਿਹਾ ਹੈ। ਮੈਦਾਨ ’ਤੇ ਕੁਝ ਸਮਾਂ ਬਿਤਾਉਣ ਤੋਂ ਬਾਅਦ ਚੋਪੜਾ ਨੇ ਕਿਹਾ, ਫਾਈਨਲ ‘ਚ ਹਰ ਖਿਡਾਰੀ ਦੀ ਆਪਣੀ ਵੱਖਰੀ ਮਾਨਸਿਕਤਾ ਅਤੇ ਵੱਖਰੀ ਸਥਿਤੀ ਹੁੰਦੀ ਹੈ। ਜਿਸ ਨੇ ਵੀ ਯੋਗਤਾ ਪੂਰੀ ਕੀਤੀ ਹੈ, ਉਸ ਨੇ ਆਪਣੀ ਪੂਰੀ ਤਿਆਰੀ ਕੀਤੀ ਹੈ।
ਨੀਰਜ ਓਲੰਪਿਕ ਇਤਿਹਾਸ ‘ਚ ਖਿਤਾਬ ਬਰਕਰਾਰ ਰੱਖਣ ਵਾਲਾ ਪੰਜਵਾਂ ਪੁਰਸ਼ ਜੈਵਲਿਨ ਥ੍ਰੋਅਰ ਬਣਨ ਦੇ ਇਰਾਦੇ ਨਾਲ ਫਾਈਨਲ ‘ਚ ਪ੍ਰਵੇਸ਼ ਕਰੇਗਾ। ਜੇਕਰ ਉਹ ਖਿਤਾਬ ਜਿੱਤਦਾ ਹੈ ਤਾਂ ਉਹ ਓਲੰਪਿਕ ਵਿਅਕਤੀਗਤ ਵਰਗ ’ਚ ਦੋ ਸੋਨ ਤਗਮੇ ਜਿੱਤਣ ਵਾਲਾ ਪਹਿਲਾ ਭਾਰਤੀ ਵੀ ਬਣ ਜਾਵੇਗਾ।
ਹਾਲਾਂਕਿ, ਭਾਵੇਂ ਨੀਰਜ ਕੋਈ ਤਗਮਾ ਜਿੱਤਦਾ ਹੈ, ਉਹ ਆਜ਼ਾਦੀ ਤੋਂ ਬਾਅਦ ਦੋ ਵਿਅਕਤੀਗਤ ਤਗਮੇ ਜਿੱਤਣ ਵਾਲਾ ਚੌਥਾ ਭਾਰਤੀ ਖਿਡਾਰੀ ਹੋਵੇਗਾ। ਆਜ਼ਾਦੀ ਤੋਂ ਬਾਅਦ, ਭਾਰਤ ਲਈ ਸਿਰਫ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ (ਚਾਂਦੀ, ਕਾਂਸੀ), ਪਹਿਲਵਾਨ ਸੁਸ਼ੀਲ ਕੁਮਾਰ (ਚਾਂਦੀ, ਕਾਂਸੀ) ਅਤੇ ਨਿਸ਼ਾਨੇਬਾਜ਼ ਮਨੂ ਭਾਕਰ (ਦੋ ਕਾਂਸੀ) ਨੇ ਭਾਰਤ ਲਈ ਦੋ ਓਲੰਪਿਕ ਤਗਮੇ ਜਿੱਤੇ ਹਨ।