ਭਾਰਤੀ ਖਿਡਾਰੀ ਅੱਜ ਤੀਰਅੰਦਾਜ਼ੀ ਮੁਕਾਬਲੇ ਵਿੱਚ ਵੀ ਆਪਣਾ ਦਮ ਦਿਖਾਉਣਗੇ।
Paris Olympics 2024ਪੈਰਿਸ ਓਲੰਪਿਕ ‘ਚ ਅੱਜ ਆਯੋਜਿਤ 25 ਮੀਟਰ ਪਿਸਟਲ ਸ਼ੂਟਿੰਗ ਮੁਕਾਬਲੇ ‘ਚ ਭਾਰਤ ਦੀ ਚੋਟੀ ਦੀ ਨਿਸ਼ਾਨੇਬਾਜ਼ ਮਨੂ ਭਾਕਰ ਚੌਥੇ ਸਥਾਨ ‘ਤੇ ਰਹੀ। ਇਸ ਨਾਲ ਉਹ ਓਲੰਪਿਕ ਵਿੱਚ ਮੈਡਲਾਂ ਦੀ ਹੈਟ੍ਰਿਕ ਤੋਂ ਖੁੰਝ ਗਈ। ਮਨੂ ਭਾਕਰ ਨੇ 10 ਮੀਟਰ ਪਿਸਟਲ ਸਿੰਗਲ ਅਤੇ ਮਿਕਸਡ ਮੁਕਾਬਲਿਆਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।
ਤੀਰਅੰਦਾਜ਼ੀ
ਭਾਰਤੀ ਖਿਡਾਰੀ ਅੱਜ ਤੀਰਅੰਦਾਜ਼ੀ ਮੁਕਾਬਲੇ ਵਿੱਚ ਵੀ ਆਪਣਾ ਦਮ ਦਿਖਾਉਣਗੇ। ਤਿੰਨ ਵਾਰ ਦੀ ਓਲੰਪੀਅਨ ਦੀਪਿਕਾ ਕੁਮਾਰੀ ਰਾਊਂਡ ਆਫ 16 ‘ਚ ਜਰਮਨੀ ਦੀ ਮਿਸ਼ੇਲ ਕ੍ਰੋਪੇਨ ਨਾਲ ਭਿੜੇਗੀ, ਇਹ ਮੈਚ ਦੁਪਹਿਰ 1:52 ‘ਤੇ ਖੇਡਿਆ ਜਾਵੇਗਾ।
ਭਜਨ ਕੌਰ ਦੁਪਹਿਰ 2:05 ਵਜੇ ਇੰਡੋਨੇਸ਼ੀਆ ਦੀ ਦਿਆਨੰਦਾ ਕੋਇਰੁਨਿਸਾ ਨਾਲ ਖੇਡੇਗੀ। ਇਸ ਦਿਨ ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਮੈਚ ਖੇਡੇ ਜਾਣਗੇ।