ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਜਸਵੰਤ ਸਿੰਘ ਉਰਫ ਸੱਤਾ ਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਦਲਬੀਰ ਸਿੰਘ ਉਰਫ ਕਾਲੂ ਵਾਸੀ ਮਹਿਤਪੁਰ ਦੱਸਿਆ।
ਸਥਾਨਕ ਪੁਲਿਸ ਨੇ ਇੰਸਪੈਕਟਰ ਅਮਨ ਸੈਣੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋ 4 ਕਿਲੋ 160 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 2 ਵਿਅਕਤੀਆ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਮੁੱਖ ਥਾਣਾ ਅਫ਼ਸਰ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਏਐਸਆਈ ਸਲਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਦਾਣਾ ਮੰਡੀ ਤਲਵੰਡੀ ਸੰਘੇੜਾ ਵਿਖੇ ਨਾਕਾ ਲਗਾਇਆ ਹੋਇਆ ਸੀ ਤਾਂ ਪਿੰਡ ਪੰਡੋਰੀ ਵਲੋਂ ਇੱਕ ਮੋਟਰਸਾਈਕਲ ਪਲਟੀਨਾ ਪੀਬੀ-08-ਸੀਡੀ-7104 ਤੇ ਸਵਾਰ ਹੋ ਕੇ 2 ਨੌਜਵਾਨ ਆ ਰਹੇ ਸਨ, ਤੇ ਮੋਟਰਸਾਈਕਲ ਦੀ ਸੀਟ ਉਪਰ ਇੱਕ ਵਜਨਦਾਰ ਬੋਰਾ ਰੱਖਿਆ ਹੋਇਆ ਸੀ। ਸ਼ੱਕ ਹੋਣ ਤੇ ਉਨ੍ਹਾਂ ਨੂੰ ਰੋਕ ਕੇ ਨਾਮ ਪਤਾ ਪੁੱਛਿਆ।
ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਜਸਵੰਤ ਸਿੰਘ ਉਰਫ ਸੱਤਾ ਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਦਲਬੀਰ ਸਿੰਘ ਉਰਫ ਕਾਲੂ ਵਾਸੀ ਮਹਿਤਪੁਰ ਦੱਸਿਆ। ਇਹਨਾ ਦੇ ਬੋਰੇ ਦੀ ਤਲਾਸ਼ੀ ਲੈਣ ਤੇ ਉਸ ਵਿੱਚੋ 4 ਕਿਲੋ 160 ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ। ਪੁਲਿਸ ਵੱਲੋਂ ਮੁਕੱਦਮਾ ਨੰਬਰ 105 ਐਨਡੀਪੀਐਸ ਐਕਟ ਤਹਿਤ ਰਜਿਸਟਰ ਕਰਕੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ।
ਇਹਨਾਂ ਨੂੰ ਸ਼ਨੀਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁੱਛਗਿੱਛ ਚ ਇਹਨਾਂ ਪਾਸੋਂ ਹੋਰ ਬ੍ਰਾਮਦਗੀ ਅਤੇ ਅਹਿਮ ਖੁਲਾਸੇ ਹੋਣ ਦੀ ਆਸ ਹੈ।