ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਦੀ ਰੈਲੀ ਲਈ ਪੀ.ਆਰ.ਟੀ.ਸੀ.ਅਤੇ ਪਨਬਸ ਦੀਆਂ 1824 ਬੱਸਾਂ ਵਰਤਣ ਦਾ ਦੋਸ਼ ਲਾਇਆ ਅਤੇ ਪੁੱਛਿਆ ਕਿ ਇਸ ਲਈ ਖਰਚੇ 3 ਕਰੋੜ ਰੁਪਏ ਕਿਸ ਖਾਤੇ ‘ਚ ਖਰਚੇ ਗਏ।
ਉਨ੍ਹਾਂ ਦੋਸ਼ ਲਾਇਆ ਕਿ ਲੁਧਿਆਣਾ ਦੀ ਸਰਕਾਰੀ ਰੈਲੀ ਵਿੱਚ 20 ਹਜ਼ਾਰ ਸਾਈਕਲ ਮੁਫ਼ਤ ਵੰਡੇ ਗਏ। ਇਸ ਰੈਲੀ ‘ਤੇ ਖਰਚੇ 10 ਕਰੋੜ ਰੁਪਏ ਸਰਕਾਰ ਨੇ ਖਰਚੇ ਕੇ ਲੋਕਾਂ ਕੋਲੋਂ ਧੱਕੇ ਨਾਲ ਉਗਰਾਹੇ ਗਏ।
ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੇ ਪਹਿਲਾਂ ਇੱਕ ਅਖਬਾਰ ਤੇ ਉਨ੍ਹਾਂ ਦੇ ਐਡੀਟਰ ਨਾਲ ਧੱਕਾ ਕੀਤਾ ਤੇ ਹੁਣ ਇਕ ਨਵੀਂ ਗਲਤ ਪਿਰਤ ਪਾਈ ਜਾ ਰਹੀ ਹੈ ਕਿ ਕਿਸੇ ਵਿਰੋਧ ਵਿਚ ਬੋਲਣ ਵਾਲੇ ਨੇਤਾ ਦੀ ਪਤਨੀ ਖ਼ਿਲਾਫ਼ ਬਦਲਾ ਲਊ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਪੁਲਿਸ ਅਫਸਰਾਂ ਨੂੰ ਚਿਤਾਵਨੀ ਦਿੱਤੀ ਕਿ ਇਹ ਪਿਰਤ ਤੁਹਾਨੂੰ ਮਹਿੰਗੀ ਪਵੇਗੀ। ਬਾਜਵਾ ਨੇ ਕਿਸਾਨਾਂ ਤੇ ਕਿਤੇ ਲਾਠੀਚਾਰਜ ਦੀ ਨਿੰਦਾ ਕੀਤੀ ਅਤੇ ਗੰਨੇ ਦੇ ਮੁੱਲ ਵਿਚ 11 ਰੁਪਏ ਕੁਇੰਟਲ ਦਾ ਵਾਧਾ ਰੱਦ ਕੀਤਾ ਤੇ ਇਹ 401 ਰੂਪਏ ਕਰਨ ਦੀ ਮੰਗ ਕੀਤੀ।