ਕਸਟਮ ਵਿਭਾਗ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਮਹਿਲਾ ਯਾਤਰੀ ਪਾਕਿਸਤਾਨ ਤੋਂ ਸੜਕ ਰਾਹੀਂ ਭਾਰਤ ਦੇ ਨੋਇਡਾ ਜਾਣਾ ਚਾਹੁੰਦੀ ਹੈ। ਟੀਮ ਨੇ ਜਦੋਂ ਤਲਾਸ਼ੀ ਲਈ ਤਾਂ ਇੱਕ ਬੈਗ ਵਿੱਚੋਂ ਸੋਨੇ ਦੀ ਉਕਤ ਖੇਪ ਬਰਾਮਦ ਹੋਈ।
ACP ਅਟਾਰੀ ਵਿਖੇ ਕਸਟਮ ਵਿਭਾਗ ਦੀ ਟੀਮ ਨੇ ਸੋਨਾ ਤਸਕਰੀ ਦੇ ਦੋਸ਼ ਵਿੱਚ ਇੱਕ ਮਹਿਲਾ ਯਾਤਰੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਔਰਤ ਪਾਕਿਸਤਾਨ ਤੋਂ ਭਾਰਤ ਪਹੁੰਚੀ ਤੇ ਉਸ ਦੇ ਕਬਜ਼ੇ ਵਿੱਚੋਂ 2 ਕਿੱਲੋ 232 ਗ੍ਰਾਮ ਸੋਨਾ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਕਸਟਮ ਵਿਭਾਗ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਮਹਿਲਾ ਯਾਤਰੀ ਪਾਕਿਸਤਾਨ ਤੋਂ ਸੜਕ ਰਾਹੀਂ ਭਾਰਤ ਦੇ ਨੋਇਡਾ ਜਾਣਾ ਚਾਹੁੰਦੀ ਹੈ। ਟੀਮ ਨੇ ਜਦੋਂ ਤਲਾਸ਼ੀ ਲਈ ਤਾਂ ਇੱਕ ਬੈਗ ਵਿੱਚੋਂ ਸੋਨੇ ਦੀ ਉਕਤ ਖੇਪ ਬਰਾਮਦ ਹੋਈ। ਤੋਲਣ ‘ਤੇ ਪਤਾ ਲੱਗਾ ਕਿ ਸੋਨੇ ਦਾ ਵਜ਼ਨ 2 ਕਿਲੋ 232 ਗ੍ਰਾਮ ਹੈਅਤੇ ਬਾਜ਼ਾਰ ‘ਚ ਇਸ ਦੀ ਕੀਮਤ 1 ਕਰੋੜ 62 ਲੱਖ 30 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।