ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮਾਂ ਨੇ ਵਾਰਦਾਤ ਵਾਲੇ ਦਿਨ ਹੈਰੋਇਨ ਦੀਆਂ ਪੁੜੀਆਂ ਦਿੱਤੀਆਂ ਸਨ। ਓਵਰਡੋਜ਼ ਕਾਰਨ ਰਣਜੀਤ ਸਿੰਘ ਦੀ ਮੌਤ ਹੋ ਗਈ…
ਥਾਣਾ ਅਜਨਾਲਾ ਦੀ ਪੁਲਿਸ ਨੇ ਮੰਗਲਵਾਰ ਰਾਤ ਨੂੰ ਦੋ ਨਸ਼ਾ ਤਸਕਰਾਂ ਖ਼ਿਲਾਫ਼ ਗੈਰ ਇਰਾਦਾ ਕਤਲ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ।
ਦੋਸ਼ ਹੈ ਕਿ ਵਾਰਡ ਨੰਬਰ 15 ਦੇ ਰਹਿਣ ਵਾਲੇ ਰਣਜੀਤ ਮਸੀਹ (35) ਦੀ ਦੋਵਾਂ ਵੱਲੋਂ ਦਿੱਤੀ ਗਈ ਨਸ਼ੇ ਦੀ ਡੋਜ਼ ਕਾਰਨ ਮੌਤ ਹੋ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਦੂਜੇ ਪਾਸੇ ਏਐਸਆਈ ਮੇਜਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਏਐੱਸਆਈ ਮੇਜਰ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਅਜਨਾਲਾ ਦੀ ਪੁਲਿਸ ਨੇ ਵਾਰਡ ਨੰਬਰ ਛੇ ਦੇ ਰਹਿਣ ਵਾਲੇ ਹੈਪੀ ਅਤੇ ਆਦਰਸ਼ ਨਗਰ ਦੇ ਰਹਿਣ ਵਾਲੇ ਸਾਹਿਲ ਨੂੰ ਨਾਮਜ਼ਦ ਕੀਤਾ ਹੈ।
ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਇਲਾਕੇ ਵਿਚ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਪੁਲਿਸ ਨੇ ਰਣਜੀਤ ਮਸੀਹ ਦੀ ਲਾਸ਼ 28 ਜੁਲਾਈ ਦੀ ਦੁਪਹਿਰ ਨੂੰ ਪੁਲ ਨੇੜਿਓਂ ਬਰਾਮਦ ਕੀਤੀ ਸੀ। ਮ੍ਰਿਤਕ ਵਜ਼ੀਰ ਸਿੰਘ ਦੇ ਪਰਿਵਾਰ ਨੇ ਲੜਕੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਪਰਿਵਾਰ ਨੇ ਦੱਸਿਆ ਸੀ ਕਿ 27 ਜੁਲਾਈ ਦੀ ਸਵੇਰ ਰਣਜੀਤ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ ਅਤੇ ਵਾਪਸ ਨਹੀਂ ਆਇਆ। ਸਾਰਾ ਪਰਿਵਾਰ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਘਰ ਰਣਜੀਤ ਨੂੰ ਲੱਭਦਾ ਰਿਹਾ। ਪਰ ਅਗਲੇ ਦਿਨ ਪੁਲਿਸ ਨੇ ਰਣਜੀਤ ਮਸੀਹ ਦੀ ਲਾਸ਼ ਪੁਲ ਨੇੜਿਓਂ ਬਰਾਮਦ ਕਰ ਲਈ।
ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮਾਂ ਨੇ ਵਾਰਦਾਤ ਵਾਲੇ ਦਿਨ ਹੈਰੋਇਨ ਦੀਆਂ ਪੁੜੀਆਂ ਦਿੱਤੀਆਂ ਸਨ। ਓਵਰਡੋਜ਼ ਕਾਰਨ ਰਣਜੀਤ ਸਿੰਘ ਦੀ ਮੌਤ ਹੋ ਗਈ।