ਭਾਰਤੀ ਹਾਕੀ ਟੀਮ ਪੈਰਿਸ ਵਿੱਚ ਟੋਕੀਓ ਓਲੰਪਿਕ ਦੇ ਸੈਮੀਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਨਹੀਂ ਲੈ ਸਕੀ।
ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ 2024 ਵਿੱਚ ਬੈਲਜੀਅਮ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੈਲਜੀਅਮ ਨੇ ਟੋਕੀਓ ਓਲੰਪਿਕ ਦੇ ਸੈਮੀਫਾਈਨਲ ਵਿੱਚ ਵੀ ਭਾਰਤ ਨੂੰ ਹਰਾਇਆ ਸੀ। ਬੈਲਜੀਅਮ ਨੇ ਪੂਲ ਬੀ ਦੇ ਰੋਮਾਂਚਕ ਮੈਚ ਵਿੱਚ ਭਾਰਤ ਨੂੰ 2-1 ਨਾਲ ਹਰਾਇਆ। ਭਾਰਤ ਲਈ ਅਭਿਸ਼ੇਕ ਸਿੰਘ ਨੇ 18ਵੇਂ ਮਿੰਟ ਵਿੱਚ ਗੋਲ ਕੀਤਾ। ਬੈਲਜੀਅਮ ਲਈ ਥੀਬੌਟ ਸਟਾਕਬ੍ਰੋਕਸ ਅਤੇ ਜੌਹਨ ਡੋਹਮੈਨ ਨੇ ਗੋਲ ਕੀਤੇ।
ਭਾਰਤ ਨੇ ਪਹਿਲੇ ਕੁਆਰਟਰ ਵਿੱਚ ਗਲਤੀਆਂ ਕੀਤੀਆਂ ਅਤੇ ਬੈਲਜੀਅਮ ਨੂੰ 8ਵੇਂ ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਮਿਲਿਆ। ਹਾਲਾਂਕਿ, ਪਹਿਲੀ ਵਾਰ ਅਮਿਤ ਰੋਹੀ ਦਾਸ ਨੇ ਸੇਵ ਕੀਤੀ ਅਤੇ ਫਿਰ ਸ਼੍ਰੀਜੇਸ਼ ਨੇ ਸ਼ਾਨਦਾਰ ਸੇਵ ਕੀਤੀ। 10ਵੇਂ ਮਿੰਟ ਵਿੱਚ ਅਭਿਸ਼ੇਕ ਸਿੰਘ ਨੇ ਮੈਦਾਨੀ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬੈਲਜੀਅਮ ਦੇ ਗੋਲਕੀਪਰ ਨੇ ਗੋਲ ਨਾ ਹੋਣ ਦਿੱਤਾ। ਪਹਿਲੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋ ਸਕਿਆ।