ਹਰਿਆਣਾ ਦੇ ਹਿਸਾਰ ‘ਚ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ।
ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨ ਲਗਾਤਾਰ ਦਿੱਲੀ ਜਾਣ ਦੀ ਮੰਗ ਕਰ ਨੇ ਹਨ। ਇਸੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨਾਂ੍ਹ ਆਖਿਆ ਕਿ ਕਿਸਾਨ ਦਿੱਲੀ ਜਾਣ ਦੀ ਮੰਗ ਕਰ ਰਹੇ ਨੇ ਪਰ ਹਰਿਆਣਾ ਦੇ ਬਾਰਡਰਾਂ ‘ਤੇ ਹੀ ਰੋਕ ਦਿੱਤਾ ਗਿਆ।
ਮੁੱਖ ਮੰਤਰੀ ਨੇ ਚੁਟਕੀ ਲੈਂਦੇ ਆਖਿਆ ਕਿ ਕਿਸਾਨਾਂ ਨੂੰ ਦਿੱਲੀ ਨਾ ਭੇਜਾ ਹੋਰ ਕੀ ਲਾਹੌਰ ਭੇਜਾ।ਜੇਕਰ ਸਰਕਾਰ ਦਿੱਲੀ ਤੋਂ ਚਲਦੀ ਹੈ ਤਾਂ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਹੀ ਜਾਣਗੇ। ਉਨ੍ਹਾਂ ਆਖਿਆ ਕਿ ਕਿਸਾਨਾਂ ਨਾਲ ਗੱਲ ਕਰਕੇ ਉਨਾਂ੍ਹ ਦੀਆਂ ਮੰਗ ਸੁਣੋ ਬੈਠੇ ਕੇ ਗੱਲ ਕਰੋ ਪਰ ਭਾਜਪਾ ਸਰਕਾਰ ਤਾਂ ਹਰਿਆਣਾ ਹੀ ਨਹੀਂ ਟੱਪਣ ਦੇ ਰਹੀ।
ਹਿਸਾਰ ਪਹੁੰਚੇ ਭਗਵੰਤ ਮਾਨ: ਭਗਵੰਤ ਮਾਨ ਹਿਸਾਰ ਦੇ ਬਰਵਾਲਾ ‘ਚ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਜਿੱਥੇ ਉਨ੍ਹਾਂ ਜੰਮ ਕੇ ਕੇਂਦਰ ਸਰਕਾਰ ‘ਤੇ ਤੰਜ ਕੱਸੇ। ਉਨ੍ਹਾਂ ਆਖਿਆ ਕਿ ਇਸ ਵਾਰ ਹਰਿਆਣਾ ‘ਚ ਆਮ ਆਦਮੀ ਦੇ ਮੁੰਡੇ ਕੁੜੀਆਂ ਜਿੱਤਣਗੇ ਅਤੇ ਹਰਿਆਣਾ ‘ਚ ਸਰਕਾਰ ਚਲਾਉਣਗੇ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਾਲਿਆਂ ਨੇ ਸਭ ਨੂੰ ਅਜ਼ਮਾ ਕੇ ਦੇਖ ਲਿਆ ਹੁਣ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਦੇ ਕੇ ਦੇਖੋ।
ਪੰਜਾਬ ਵਾਂਗ ਹੋਵੇਗਾ ਵਿਕਾਸ: ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ਜਿਵੇਂ ਪੰਜਾਬ ‘ਚ ਵਿਕਾਸ ਹੋਇਆ, 43 ਹਜ਼ਾਰ ਨੌਕਰੀਆਂ ਮਿਲੀਆਂ ਹਨ। ਉਸੇ ਤਰ੍ਹਾਂ ਹਰਿਆਣਾ ਦਾ ਵੀ ਵਿਕਾਸ ਸਿਰਫ਼ ‘ਤੇ ਸਿਰਫ਼ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ।