Tuesday, October 15, 2024
Google search engine
HomeCrimeਪਟਿਆਲਾ ਵਿਜੀਲੈਂਸ ਰੇਂਜ ਨੇ ਥਾਣਾ ਸਦਰ ਧੂਰੀ ਵਿਖੇ ਤਾਇਨਾਤ ਏਐੱਸਆਈ ਰਿਸ਼ਵਤ ਲੈਂਦਾ...

ਪਟਿਆਲਾ ਵਿਜੀਲੈਂਸ ਰੇਂਜ ਨੇ ਥਾਣਾ ਸਦਰ ਧੂਰੀ ਵਿਖੇ ਤਾਇਨਾਤ ਏਐੱਸਆਈ ਰਿਸ਼ਵਤ ਲੈਂਦਾ ਕਾਬੂ

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਵਿਖੇ ਪਹੁੰਚ ਕੀਤੀ ਅਤੇ ਪੜਤਾਲ ਉਪਰੰਤ ਏਐੱਸਆਈ ਗੁਰਪ੍ਰੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ…

ਪਟਿਆਲਾ ਵਿਜੀਲੈਂਸ ਰੇਂਜ ਨੇ ਥਾਣਾ ਸਦਰ ਧੂਰੀ ਵਿਖੇ ਤਾਇਨਾਤ ਏਐੱਸਆਈ ਗੁਰਪ੍ਰੀਤ ਸਿੰਘ ਨੂੰ ਗੁਰਦੀਪ ਸਿੰਘ ਪੁੱਤਰ ਜਗਜੀਤ ਸਿੰਘ ਸਿੰਘ ਵਾਸੀ ਪਿੰਡ ਰਾਜੋਮਾਜਰਾ ਜ਼ਿਲ੍ਹਾ ਸੰਗਰੂਰ ਤੋਂ 1.10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇੱਕ ਕੇਸ ਥਾਣਾ ਸਦਰ ਧੂਰੀ ਵਿਖੇ ਸ਼ਿਕਾਇਤਕਰਤਾ ਦੇ ਸਾਲੇ ਅਤੇ ਸਹੁਰੇ ਦੇ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਉਸ ਦੇ ਜੀਜਾ ਨੂੰ ਫਰਵਰੀ 2024 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਹੁਰੇ ਗੁਰਚਰਨ ਸਿੰਘ ਨੂੰ 23 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਮੁਲਜ਼ਮ ਏਐੱਸਆਈ ਰਿਸ਼ਵਤ ਵਜੋਂ ਡੇਢ ਲੱਖ ਰੁਪਏ ਨਾ ਦੇਣ ’ਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਫਸਾਉਣ ਦੀ ਧਮਕੀ ਦੇ ਰਿਹਾ ਸੀ ਅਤੇ ਬਾਅਦ ਵਿਚ 1.10 ਲੱਖ ਰੁਪਏ ਰਿਸ਼ਵਤ ਵਜੋਂ ਲੈਣ ਲਈ ਰਾਜ਼ੀ ਹੋ ਗਿਆ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਵਿਖੇ ਪਹੁੰਚ ਕੀਤੀ ਅਤੇ ਪੜਤਾਲ ਉਪਰੰਤ ਏਐੱਸਆਈ ਗੁਰਪ੍ਰੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਏਐੱਸਆਈ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments