ਲਵਪ੍ਰੀਤ ਸਿੰਘ ਚੰਨੀ ਦੇ ਭਤੀਜੇ ਅਵਿਨਾਸ਼ ਨੂੰ ਮੰਗਲਵਾਰ ਨੂੰ ਹੀ ਜ਼ਮਾਨਤ ਮਿਲ ਗਈ ਸੀ।
ਜ਼ਿਲ੍ਹਾ ਜੇਲ੍ਹ ਰੂਪਨਗਰ ਵਿੱਚ ਇੱਕ ਬੰਦੀ ਦੀ ਮੌਤ ਹੋ ਗਈ। ਮਾਮਲਾ ਕੁੱਟਮਾਰ ਦਾ ਹੈ। ਮ੍ਰਿਤਕ ਲਵਪ੍ਰੀਤ ਸਿੰਘ ਚੰਨੀ ਪਿੰਡ ਕੁੱਬੇੜੀ ਜ਼ਿਲ੍ਹਾ ਮੁਹਾਲੀ ਦਾ ਰਹਿਣ ਵਾਲਾ ਸੀ। ਲਵਪ੍ਰੀਤ ਸਿੰਘ ਚੰਨੀ ਦੇ ਭਤੀਜੇ ਅਵਿਨਾਸ਼ ਨੂੰ ਮੰਗਲਵਾਰ ਨੂੰ ਹੀ ਜ਼ਮਾਨਤ ਮਿਲ ਗਈ ਸੀ। ਸਿਵਲ ਹਸਪਤਾਲ ਵਿਖੇ ਲਵਪ੍ਰੀਤ ਸਿੰਘ ਦੇ ਭਤੀਜੇ ਅਵਿਨਾਸ਼ ਨੇ ਦੱਸਿਆ ਕਿ ਉਸ ਦੇ ਚਾਚੇ ਦੀ ਕੁੱਟਮਾਰ ਕੀਤੀ ਗਈ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਡੀਆਈਜੀ ਨੀਲਾਂਬਰੀ ਜਗਦਲੇ ਪੁਲਿਸ ਫੋਰਸ ਸਮੇਤ ਜੇਲ੍ਹ ਦਾ ਮੁਆਇਨਾ ਕਰਨ ਪੁੱਜੇ।