ਪੂੰਜੀਗਤ ਜਾਇਦਾਦਾਂ ਦੇ ਨਿਰਮਾਣ ਲਈ ਅਲਾਟਮੈਂਟ 350 ਕਰੋੜ ਰੁਪਏ ਹੈ।
ਪੀਜੀਆਈ ਚੰਡੀਗੜ੍ਹ ਨੂੰ ਆਉਣ ਵਾਲੇ ਵਿੱਤੀ ਸਾਲ ਲਈ ਕੇਂਦਰੀ ਬਜਟ 2024-25 ਵਿਚ 2200 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਹ ਪਿਛਲੇ ਸਾਲ ਦੇ ਬਜਟ ਅਨੁਮਾਨ (ਬੀਈ) ਅਤੇ ਸੋਧੇ ਹੋਏ ਬਜਟ ਅਨੁਮਾਨ (ਆਰਈ) ਨਾਲੋਂ ਕ੍ਰਮਵਾਰ 276.90 ਕਰੋੜ ਰੁਪਏ ਅਤੇ 77 ਕਰੋੜ ਰੁਪਏ ਵੱਧ ਹੈ।
ਪੂੰਜੀਗਤ ਜਾਇਦਾਦਾਂ ਦੇ ਨਿਰਮਾਣ ਲਈ ਅਲਾਟਮੈਂਟ 350 ਕਰੋੜ ਰੁਪਏ (ਬਜਟ ਅਨੁਮਾਨ 2023-24 ਲਈ 343.10 ਕਰੋੜ ਰੁਪਏ/2023-24 ਦੇ ਬਜਟ ਅਨੁਮਾਨ 343 ਕਰੋੜ ਰੁਪਏ) ਹੈ। ਤਨਖਾਹਾਂ ਲਈ ਗ੍ਰਾਂਟ-ਇਨ-ਏਡ ਅਤੇ ਗ੍ਰਾਂਟ-ਇਨ-ਏਡ (ਜਨਰਲ) ਤਹਿਤ ਬਜਟ ਅਨੁਮਾਨ ਕ੍ਰਮਵਾਰ 1500 ਕਰੋੜ ਰੁਪਏ ਅਤੇ 340 ਕਰੋੜ ਰੁਪਏ ਹੈ। ਬਜਟ ਅਨੁਮਾਨ 2023-24 ਦੀ ਤਰ੍ਹਾਂ ਹੀ ਬਜਟ ਹੈੱਡ ਇਨ ਐਂਡ (ਐੱਸਏਪੀ) ਤਹਿਤ 10 ਕਰੋੜ ਰੁਪਏ ਦਿੱਤੇ ਗਏ ਸੀ।