Saturday, October 19, 2024
Google search engine
Homelatest NewsRCF 'ਚ ਤਿਆਰ ਹੋਣਗੇ 'ਵੰਦੇ ਭਾਰਤ' ਸਲੀਪਰ ਕੋਚ

RCF ‘ਚ ਤਿਆਰ ਹੋਣਗੇ ‘ਵੰਦੇ ਭਾਰਤ’ ਸਲੀਪਰ ਕੋਚ

ਕਪੂਰਥਲਾ- ਪ੍ਰਧਾਨ ਮੰਤਰੀ ਦੇ ਸੁਫ਼ਨਿਆਂ ਦੀ ਟਰੇਨ ‘ਵੰਦੇ ਭਾਰਤ’ ਜਲਦ ਹੀ ਨਵੇਂ ਰੰਗ ‘ਚ ਆ ਰਹੀ ਹੈ। ਫਿਲਹਾਲ ਸਿਰਫ਼ ਚੇਅਰਕਾਰ ਵੰਦੇ ਭਾਰਤ ਟਰੇਨ ਚੱਲ ਰਹੀ ਹੈ, ਜੋ ਸਿਰਫ਼ 300 ਕਿਲੋਮੀਟਰ ਤੱਕ ਹੀ ਚੱਲ ਸਕਦੀ ਹੈ। ਹੁਣ ਜਲਦੀ ਹੀ ਲੋਕਾਂ ਨੂੰ ‘ਵੰਦੇ ਭਾਰਤ’ ਦੇ ਸਲੀਪਰ ਕੋਚ ‘ਚ ਸਫ਼ਰ ਕਰਨ ਦਾ ਮੌਕਾ ਮਿਲੇਗਾ। ਉਹ ਲੰਬੀ ਦੂਰੀ ਨੂੰ ਆਸਾਨੀ ਨਾਲ ਤੈਅ ਕਰ ਸਕਣਗੇ। ਰੇਲ ਕੋਚ ਫੈਕਟਰੀ (RCF) ਕਪੂਰਥਲਾ ਨੂੰ ਵੰਦੇ ਭਾਰਤ ਦੇ ਸਲੀਪਰ ਸੇਗਮੈਂਟ ਦੀਆਂ 16 ਟਰੇਨਾਂ ਸੈੱਟਾਂ ਦਾ ਆਰਡਰ ਪ੍ਰਾਪਤ ਹੋਇਆ ਹੈ, ਜਿਸ ‘ਤੇ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ।  ਆਰ. ਸੀ. ਐੱਫ਼. ਦੇ ਨਵ-ਨਿਯੁਕਤ ਜਨਰਲ ਮੈਨੇਜਰ ਐੱਸ ਸ਼੍ਰੀਨਿਵਾਸ ਨੇ ਦੱਸਿਆ ਕਿ ਹੁਣ ਤੱਕ ਦੇਸ਼ ਵਿੱਚ ਸਿਰਫ਼ ਚੇਅਰਕਾਰ ਵੰਦੇ ਭਾਰਤ ਬਣਾਈ ਜਾ ਰਹੀ ਸੀ, ਜਿਸ ਵਿੱਚ ਯਾਤਰੀ ਬੈਠ ਕੇ ਸਫ਼ਰ ਕਰਦੇ ਸਨ ਪਰ ਇਹ ਰੇਲ ਗੱਡੀ ਲੰਬੀ ਦੂਰੀ ਤੱਕ ਨਹੀਂ ਚਲਾਈ ਜਾਂਦੀ ਸੀ।

ਹੁਣ ਤੱਕ ‘ਵੰਦੇ ਭਾਰਤ’ ਦਾ ਨਿਰਮਾਣ ਸਿਰਫ਼ ਰੇਲ ਕੋਚ ਫੈਕਟਰੀ ਚੇਨਈ ਵਿੱਚ ਹੁੰਦਾ ਹੈ ਪਰ ਹੁਣ ਆਰ. ਸੀ. ਐੱਫ਼. ਇਸ ਵਿੱਚ ਕਦਮ ਵਧਾ ਰਹੀ ਹੈ। ਇਨ੍ਹਾਂ ਕੋਚਾਂ ‘ਤੇ ਫਿਲਹਾਲ ਅੰਦਾਜ਼ਨ 7-8 ਕਰੋੜ ਰੁਪਏ ਖ਼ਰਚ ਆਉਣ ਦੀ ਉਮੀਦ ਹੈ ਪਰ ਕੋਚ ਦੀ ਡਿਜ਼ਾਈਨਿੰਗ ਨੂੰ ਅਜੇ ਅੰਤਿਮ ਰੂਪ ਦਿੱਤਾ ਜਾਣਾ ਹੈ, ਜਿਸ ਕਾਰਨ ਇਸ ਦੀ ਲਾਗਤ ‘ਚ ਕੁਝ ਬਦਲਾਅ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵੰਦੇ ਭਾਰਤ ‘ਚ ਟਾਕ ਬੈਕ ਸਿਸਟਮ ਲਗਾਇਆ ਜਾ ਰਿਹਾ ਹੈ, ਜਿਸ ਰਾਹੀਂ ਯਾਤਰੀ ਰੇਲਗੱਡੀ ਦੇ ਪਾਇਲਟ ਨਾਲ ਸਿੱਧੀ ਗੱਲ ਕਰ ਸਕਣਗੇ।

ਇਹ ਹੋਵੇਗੀ ਇਸ ਦੀ ਖਾਸੀਅਤ

ਵੰਦੇ ਭਾਰਤ ਕੁਝ ਸਕਿੰਟਾਂ ਵਿੱਚ ਤੇਜ਼ ਰਫ਼ਤਾਰ ਹਾਸਲ ਕਰ ਸਕੇਗੀ ਅਤੇ ਇਸ ਨੂੰ ਰੋਕਣਾ ਵੀ ਆਸਾਨ ਹੋਵੇਗਾ। ਇਸ ਦੇ ਅੱਗੇ ਅਤੇ ਪਿੱਛੇ ਇੰਜਣ ਹੋਣਗੇ ਅਤੇ ਹਰ ਤੀਜੇ ਕੋਚ ਦੇ ਹੇਠਾਂ ਪਾਵਰ ਇੰਜਣ ਵੀ ਹੋਵੇਗਾ। ਟਰੇਨ ਦੇ ਹਰ ਕੋਚ ‘ਚ ਕੈਮਰਾ ਅਤੇ ਮਾਈਕ ਲਗਾਇਆ ਜਾਵੇਗਾ, ਜਿਸ ਦੇ ਜ਼ਰੀਏ ਯਾਤਰੀ ਮੁਸ਼ਕਿਲ ਦੀ ਸਥਿਤੀ ‘ਚ ਟਰੇਨ ਦੇ ਪਾਇਲਟ ਨਾਲ ਸਿੱਧਾ ਸੰਪਰਕ ਕਰ ਸਕਣਗੇ। ਇਸ ਦਾ ਇੰਟੀਰੀਅਰ ਬਹੁਤ ਆਲੀਸ਼ਾਨ ਬਣਾਇਆ ਜਾ ਰਿਹਾ ਹੈ, ਜਿਸ ‘ਚ ਯਾਤਰੀ ਬੈਠ ਕੇ ਫਾਈਵ ਸਟਾਰ ਹੋਟਲ ਦਾ ਅਨੁਭਵ ਲੈ ਸਕਦੇ ਹਨ। ਸਲੀਪਰ ਕੋਚ ਦੇ ਯਾਤਰੀਆਂ ਨੂੰ ਬੈੱਡਰੂਮ ਵਰਗਾ ਅਨੁਭਵ ਮਿਲੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments