ਗੁਰੂ ਪੂਰਨਿਮਾ ਦੇ ਸ਼ੁਭ ਮੌਕੇ ਤੇ ਰਿਆਸਤ-ਏ-ਰਾਣਾ ਨੇ ਅੰਮਿ੍ਤਸਰੀ ਕੁਲਚੇ ਦੀਆਂ 251 ਵੱਖ-ਵੱਖ ਕਿਸਮਾਂ ਨੂੰ ਤਿਆਰ ਕਰਕੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਨਵਾਂ ਰਿਕਾਰਡ ਦਰਜ ਕਰਵਾਇਆ ਹੈ।
ਗੁਰੂ ਪੂਰਨਿਮਾ ਦੇ ਸ਼ੁਭ ਮੌਕੇ ਤੇ ਰਿਆਸਤ-ਏ-ਰਾਣਾ ਨੇ ਅੰਮਿ੍ਤਸਰੀ ਕੁਲਚੇ ਦੀਆਂ 251 ਵੱਖ-ਵੱਖ ਕਿਸਮਾਂ ਨੂੰ ਤਿਆਰ ਕਰਕੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਨਵਾਂ ਰਿਕਾਰਡ ਦਰਜ ਕਰਵਾਇਆ ਹੈ। ਇਹ ਤਿਆਰ ਕੀਤੇ ਕੁਲਚੇ ਗਰੀਬ ਬੱਚਿਆਂ ਨੂੰ ਵੰਡੇ ਗਏ।ਰਿਆਸਤ-ਏ-ਰਾਣਾ ਦੇ ਮਾਲਿਕ ਡਾ. ਹਿਤੇਂਦਰ ਸੂਰੀ ਨੇ ਦੱਸਿਆ ਕਿ ਇਹ ਸਾਰਾ ਕੁਝ ਸੁਧਾਂਸ਼ੂ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਹੋਇਆ ਹੈ। ਇਸ ਸਮਾਗਮ ਵਿੱਚ ਇੰਡੀਆ ਬੁੱਕ ਆਫ਼ ਰਿਕਾਰਡਜ਼ ਟੀਮ ਦੀ ਕਿਰਨ ਕੌਰ ਜੰਡੂ ਹਾਜ਼ਰ ਸਨ, ਜਿਨ੍ਹਾਂ ਨੇ ਡਾ. ਸੂਰੀ ਨੂੰ ਰਿਕਾਰਡ ਸਰਟੀਫਿਕੇਟ, ਮੈਡਲ ਅਤੇ ਬੈਜ ਨਾਲ ਸਨਮਾਨਿਤ ਕੀਤਾ।
ਡਾ. ਹਤਿੰਦਰ ਸੂਰੀ ਨੇ ਦੱਸਿਆ ਕਿ ਸੁਧਾਂਸ਼ੂ ਜੀ ਮਹਾਰਾਜ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ, ਰਿਆਸਤ-ਏ-ਰਾਣਾ ਦੀ ਸਮੁੱਚੀ ਟੀਮ ਨੇ ਲੋੜਵੰਦ ਬੱਚਿਆਂ ਨੂੰ ਖੁਸ਼ੀ-ਖੁਸ਼ੀ ਕੁਲਚਾ ਦੀ ਸੇਵਾ ਕੀਤੀ, ਜਿਸ ਨਾਲ ਬੱਚਿਆਂ ਵਿੱਚ ਕਾਫੀ ਖੁਸ਼ੀ ਅਤੇ ਉਤਸ਼ਾਹ ਦੇਖਿਆ ਗਿਆ। ਸਮਾਜ ਦੇ ਪਛੜੇ ਵਰਗਾਂ ਦੇ ਬੱਚਿਆਂ ਨੂੰ ਸਮਾਗਮ ਵਾਲੀ ਥਾਂ ”ਤੇ ਬੁਲਾਇਆ ਗਿਆ, ਜਿੱਥੇ ਉਨ੍ਹਾਂ ਨੇ ਰਿਕਾਰਡ ਲਈ ਤਿਆਰ ਕੀਤੀਆਂ 251 ਕਿਸਮਾਂ ਦੇ ਅੰਮ੍ਰਿਤਸਰੀ ਕੁਲਚਿਆਂ ਦਾ ਆਨੰਦ ਮਾਣਿਆ। ਇਸ ਸਮਾਗਮ ਵਿੱਚ ਭਗਤ ਕਲੋਨੀ ਵਿਖੇ ਕੁਲਚਿਆਂ ਦੀ ਸੇਵਾ ਵੀ ਸ਼ਾਮਲ ਸੀ। ਇਸ ਮੌਕੇ ਡਾਕਟਰ ਦੀਪਿਕਾ ਸੂਰੀ ਨੇ ਕਿਹਾ ਕਿ ਰਾਣਾ ਗਰੁੱਪ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ ਜਾਂਦਾ ਹੈ। ਸ਼ਹਿਰ ਨਿਵਾਸੀਆਂ ਨੇ ਡਾਕਟਰ ਹਤੰਦਰ ਸੂਰੀ ਨੂੰ ਨਵਾਂ ਰਿਕਾਰਡ ਬਣਾਉਣ ਲਈ ਮੁਬਾਰਕ ਦਿਤੀਆਂ।