Tuesday, October 15, 2024
Google search engine
HomeCrimePunjab: ਤੁਹਾਡੇ ਇਲਾਕੇ ਜਾਂ ਗੁਆਂਢ 'ਚ ਵਿੱਕ ਰਿਹਾ ਨਸ਼ਾ ਤਾਂ ਇਸ ਟੋਲ...

Punjab: ਤੁਹਾਡੇ ਇਲਾਕੇ ਜਾਂ ਗੁਆਂਢ ‘ਚ ਵਿੱਕ ਰਿਹਾ ਨਸ਼ਾ ਤਾਂ ਇਸ ਟੋਲ ਫ੍ਰੀ ਨੰਬਰ ਕਰੋ ਕਾਲ ਤੇ ਦਿਓ ਸਾਰੀ ਜਾਣਕਾਰੀ

ਇਸ ਤਹਿਤ ਵੈੱਬ ਪੋਰਟਲ ਅਤੇ ਮੋਬਾਈਲ ਐਪ ਵੀ ਸ਼ੁਰੂ ਕੀਤੀ ਗਈ ਹੈ।

ਨਸ਼ੇ ਦੇ ਕਾਰੋਬਾਰ ਵਿਰੁੱਧ ਕੋਈ ਵੀ ਜਾਣਕਾਰੀ ਹੁਣ ਟੋਲ ਫਰੀ ਨੰਬਰ 1933 ‘ਤੇ ਦਿੱਤੀ ਜਾ ਸਕਦੀ ਹੈ। ਇਹ 24 ਘੰਟੇ ਕੰਮ ਕਰੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਨੈਸ਼ਨਲ ਨਾਰਕੋਟਿਕਸ ਹੈਲਪਲਾਈਨ ‘ਮਾਨਸ’ ਦੀ ਸ਼ੁਰੂਆਤ ਕੀਤੀ। ਮਾਨਸ ਦਾ ਅਰਥ ਹੈ ‘ਨਾਰਕੋਟਿਕਸ ਇੰਟਰਡਿਕਸ਼ਨ ਇਨਫਰਮੇਸ਼ਨ ਸੈਂਟਰ’ ਜਾਂ ਨਾਰਕੋਟਿਕਸ ਇੰਟਰਡਿਕਸ਼ਨ ਇੰਟੈਲੀਜੈਂਸ ਸੈਂਟਰ।

ਇਸ ਤਹਿਤ ਵੈੱਬ ਪੋਰਟਲ ਅਤੇ ਮੋਬਾਈਲ ਐਪ ਵੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ‘ਤੇ ਤੁਸੀਂ ਕਿਸੇ ਵੀ ਨਸ਼ੀਲੇ ਪਦਾਰਥ ਨਾਲ ਸਬੰਧਤ ਅਪਰਾਧ ਦੀ ਰਿਪੋਰਟ ਕਰ ਸਕਦੇ ਹੋ ਅਤੇ ਮੁੜ ਵਸੇਬੇ ਅਤੇ ਕਾਉਂਸਲਿੰਗ ਬਾਰੇ ਮਦਦ ਲੈ ਸਕਦੇ ਹੋ। ਇਸ ਵਿੱਚ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ।

ਸ਼ਾਹ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਹੁਣ ਨਾਰਕੋ ਦਹਿਸ਼ਤ ਨਾਲ ਜੁੜ ਗਿਆ ਹੈ। ਪਿਛਲੇ ਦਸ ਸਾਲਾਂ ਵਿੱਚ 22 ਹਜ਼ਾਰ ਕਰੋੜ ਰੁਪਏ  ਦੀਆਂ  5,43,000 ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ। ਨਸ਼ਿਆਂ ਦੀ ਤਸਕਰੀ ਹੁਣ ਇੱਕ ਬਹੁ-ਪੱਧਰੀ ਜੁਰਮ ਬਣ ਚੁੱਕੀ ਹੈ, ਜਿਸ ਵਿਰੁੱਧ ਸਾਨੂੰ ਸਾਰਿਆਂ ਨੂੰ ਖੜੇ ਹੋਣਾ ਪਵੇਗਾ।

ਸਾਰੀਆਂ ਏਜੰਸੀਆਂ, ਪੁਲਿਸ ਦਾ ਉਦੇਸ਼ ਸਿਰਫ਼ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ ਫੜਨਾ ਹੀ ਨਹੀਂ ਹੋਣਾ ਚਾਹੀਦਾ, ਸਗੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਫੜ ਕੇ ਪੂਰੇ ਨੈੱਟਵਰਕ ਨੂੰ ਤਬਾਹ ਕਰਨਾ ਵੀ ਹੋਣਾ ਚਾਹੀਦਾ ਹੈ।

ਕੇਂਦਰ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਜਾਰੀ ਕੀਤਾ ਗਿਆ ਹੈਲਪ ਲਾਈਨ ਨੰਬਰ ਬਹੁਤ ਕੰਮ ਆਵੇਗਾ। ਤੁਸੀਂ ਆਪਣੇ ਗੁਆਂਢ, ਪਿੰਡ ਜਾਂ ਇਲਾਕੇ ਵਿੱਚ ਜਿੱਥੇ ਵੀ ਨਸ਼ਾ ਵਿੱਕਦਾ ਹੈ ਬਿਨਾ ਕੋਈ ਡਰ 1933 ਹੈਲਪ ਲਾਈਨ ਨੰਬਰ ‘ਤੇ ਫੋਨ ਕਰਕੇ ਜਾਣਕਾਰੀ ਦਿੱਤੀ ਜਾਵੇ। ਤੁਹਾਡੀ ਪਛਾਣ ਗੁੱਪਤ ਰੱਖੀ ਜਾਵੇਗੀ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments