ਫਿਰ ਬਾਰ-ਬਾਰ ਫੋਨ ਲਾਉਣ ਤੇ ਜਦੋਂ ਉਹਦਾ ਫੋਨ ਨਾ ਲੱਗਾ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ
ਬੀਤੀ ਰਾਤ ਪੁਲਸ ਥਾਣਾ ਝੰਡੇਰ ਦੇ ਅਧੀਨ ਆਉਂਦੇ ਪਿੰਡ ਮਾਛੀਨੰਗਲ ਦੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਅਲਫੋਂਸ ਮਸੀਹ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਸ਼ੂ (25) ਬੀਤੀ ਸ਼ਾਮ ਆਪਣੇ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਫਤਿਹਗੜ੍ਹ ਚੂੜੀਆਂ ਗਿਆ ਸੀ ਤੇ ਰਾਤ 9 ਕੁ ਵਜੇ ਦੇ ਕਰੀਬ ਉਸ ਨਾਲ ਮੋਬਾਇਲ ਤੇ ਗੱਲ ਹੋਈ ਤਾਂ ਉਹਨੇ ਕਿਹਾ ਮੈਂ ਇਥੋਂ ਤੁਰ ਪਿਆ ਹਾਂ ਤੇ ਜਲਦੀ ਘਰ ਪਹੁੰਚ ਜਾਨਾ ।
ਫਿਰ ਬਾਰ-ਬਾਰ ਫੋਨ ਲਾਉਣ ਤੇ ਜਦੋਂ ਉਹਦਾ ਫੋਨ ਨਾ ਲੱਗਾ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਰਾਤ 11 ਕੁ ਵਜੇ ਦੇ ਕਰੀਬ ਭਾਲ ਕਰਦੇ ਉਹਨਾਂ ਨੂੰ ਪਿੰਡ ਪੁਤਲੀ ਦੇ ਨੇੜਿਓ ਉਸ ਦੀ ਲਾਸ਼ ਮਿਲੀ ਜਿਸ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਨੂੰ ਚੁੱਕ ਕੇ ਆਪਣੇ ਘਰ ਲੈ ਆਂਦਾ।
ਦਿਨ ਵੇਲੇ ਥਾਣਾ ਝੰਡੇਰ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਸਾਡੇ ਪੁੱਤ ਨੂੰ ਕਿਸੇ ਸਾਜਿਸ਼ ਦੇ ਅਧੀਨ ਕਤਲ ਕੀਤਾ ਗਿਆ ਜਿਸ ਸਬੰਧੀ ਉਹ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਨ। ਉਧਰ ਮੌਕੇ ਤੇ ਪਹੁੰਚੇ ਪੁਲਸ ਥਾਣਾ ਝੰਡੇਰ ਦੇ ਐਸਐਚ ਓ ਮਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਵੇਖਣ ਤੇ ਐਕਸੀਡੈਂਟ ਦਾ ਮਾਮਲਾ ਲੱਗਦਾ ਹੈ ਫਿਰ ਵੀ ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਅਜਨਾਲਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।