ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਅਸੀਂ ਮਲਬਾ ਉਠਾ ਰਹੇ ਸੀ ਤਾਂ
ਹਲਕਾ ਲੰਬੀ ਦੇ ਪਿੰਡ ਮਹੂਆਨਾ ਵਿਖੇ ਇਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਕਰੀਬ 8 ਸਾਲ ਦੀ ਬੱਚੀ ਦੀ ਹੇਠਾਂ ਆਉਣ ਕਾਰਨ ਮੌਤ ਹੋ ਗਈ ਤੇ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਬੀਤੇ ਦਿਨੀਂ ਪਈਆਂ ਬਰਸਾਤਾਂ ਕਾਰਨ ਲੰਘੀ ਸ਼ਾਮ ਪਿੰਡ ਮਹੁਆਣਾ ਦੇ ਰਹਿਣ ਵਾਲੇ ਗ਼ਰੀਬ ਪਰਿਵਾਰ ਕੁਲਦੀਪ ਸਿੰਘ ਦੇ ਕਮਰੇ ਦੀ ਛੱਤ ਡਿੱਗ ਪਈ ਜਿਸ ਹੇਠ ਅਰਾਮ ਕਰ ਰਿਹਾ ਕੁਲਦੀਪ ਸਿੰਘ ਦਾ 22 ਸਾਲ ਦਾ ਨੌਜਵਾਨ ਪੁੱਤਰ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਿੰਡ ਵਾਸੀਆਂ ਨੇ ਹਸਪਤਾਲ ਭਰਤੀ ਕਰਵਾਇਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਅਸੀਂ ਮਲਬਾ ਉਠਾ ਰਹੇ ਸੀ ਤਾਂ ਰਾਤ ਨੂੰ ਗੁਆਂਢੀਆਂ ਦੀ 8 ਸਾਲ ਬੱਚੀ ਵੀ ਮਲਬੇ ਹੇਠ ਦੱਬੀ ਹੋਈ ਮਿਲੀ। ਉਨ੍ਹਾਂ ਦੱਸਿਆ ਕਿ ਗੁਆਂਢੀ ਰਾਤ ਨੂੰ ਆਪਣੀ ਬੱਚੀ ਦੀ ਭਾਲ ਰਹੇ ਸਨ ਤੇ ਰਾਤ ਨੂੰ 8 ਸਾਲ ਦੀ ਸੁਖਮਨ ਦੀ ਲਾਸ਼ ਪ੍ਰਾਪਤ ਹੋਈ l ਉਨ੍ਹਾਂ ਦੱਸਿਆ ਕਿ ਉਹ ਗੁਆਂਢੀ ਹੋਣ ਕਰਕੇ ਬੱਚੀ ਖੇਡ ਰਹੀ ਸੀ ਤਾਂ ਛੱਤ ਡਿਗਣ ਕਰਕੇ ਹੇਠਾਂ ਦੱਬ ਗਈ ਜਿਸ ਦਾ ਪਤਾ ਦੇਰ ਰਾਤ ਲੱਗਿਆ। ਪਿੰਡ ਵਾਸੀਆਂ ਨੇ ਇਸ ਗਰੀਬ ਪਰਿਵਾਰ ਦੀ ਸਰਕਾਰ ਤੋਂ ਮਾਲੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ।