SBI ਨੇ ਇਕ ਮਹੀਨੇ ਦੇ MCLR ਬੈਂਚਮਾਰਕ ਰੇਟ ਨੂੰ 5 ਬੇਸਿਸ ਪੁਆਇੰਟ ਵਧਾ ਕੇ 8.35% ਕਰ ਦਿੱਤਾ ਹੈ।
ਸਟੇਟ ਬੈਂਕ ਆਫ ਇੰਡੀਆ (SBI) ਤੋਂ ਲੋਨ ਲੈਣ ਵਾਲਿਆਂ ਲਈ ਬੁਰੀ ਖਬਰ ਹੈ। SBI ਨੇ ਚੋਣਵੀਆਂ ਮਿਆਦਾਂ ‘ਤੇ ਫੰਡ-ਅਧਾਰਿਤ ਉਧਾਰ ਦਰ (MCLR) ਦੀ ਸੀਮਾਂਤ ਲਾਗਤ 10 ਅਧਾਰ ਅੰਕ (bps) ਤਕ ਵਧਾ ਦਿੱਤੀ ਹੈ। SBI ਦੀ ਵੈੱਬਸਾਈਟ ਮੁਤਾਬਕ, ਨਵੀਆਂ ਦਰਾਂ 15 ਜੁਲਾਈ 2024 ਤੋਂ ਲਾਗੂ ਹੋਣਗੀਆਂ। ਇਸ ਫੈਸਲੇ ਦਾ ਮਤਲਬ ਹੈ ਕਿ ਜ਼ਿਆਦਾਤਰ ਖਪਤਕਾਰ ਕਰਜ਼ੇ (ਜਿਵੇਂ ਆਟੋ ਜਾਂ ਹੋਮ ਲੋਨ) ਮਹਿੰਗੇ ਹੋ ਜਾਣਗੇ।
SBI ਨੇ ਇਕ ਮਹੀਨੇ ਦੇ MCLR ਬੈਂਚਮਾਰਕ ਰੇਟ ਨੂੰ 5 ਬੇਸਿਸ ਪੁਆਇੰਟ ਵਧਾ ਕੇ 8.35% ਕਰ ਦਿੱਤਾ ਹੈ। ਤਿੰਨ ਮਹੀਨਿਆਂ ਦੇ MCLR ਬੈਂਚਮਾਰਕ ਰੇਟ ਨੂੰ 10 bps ਤਕ ਵਧਾ ਕੇ 8.40% ਕਰ ਦਿੱਤਾ ਗਿਆ ਹੈ। ਬੈਂਕ ਨੇ ਛੇ ਮਹੀਨਿਆਂ, ਇਕ ਸਾਲ ਤੇ ਦੋ ਸਾਲਾਂ ਦੇ ਕਾਰਜਕਾਲ ਲਈ MCLR ਦਰਾਂ ‘ਚ 10 bps ਦਾ ਵਾਧਾ ਕੀਤਾ ਹੈ ਜਿਸ ਨਾਲ ਇਹ ਲੜੀਵਾਰ 8.75%, 8.85% ਅਤੇ 8.95% ਹੋ ਗਈਆਂ ਹਨ। ਤਿੰਨ ਸਾਲਾਂ ਦੇ MCLR ਨੂੰ 5 bps ਵਧਾ ਕੇ 9% ਕਰ ਦਿੱਤਾ ਗਿਆ ਹੈ।
ਮਿਆਦ————ਪਹਿਲਾਂ ਦੀ MCLR (% ‘ਚ)————-ਸੋਧੀ ਹੋਈ MCLR (% ‘ਚ), 15 ਜੁਲਾਈ ਤੋਂ ਲਾਗੂ
ਓਵਰਨਾਈਟ——— 8.1———8.1
ਇੱਕ ਮਹੀਨਾ———8.3———8.35
ਤਿੰਨ ਮਹੀਨੇ———8.3———8.4
ਛੇ ਮਹੀਨੇ———8.65———8.75
ਇੱਕ ਸਾਲ———8.75———8.85
ਦੋ ਸਾਲ———8.85———8.95
ਤਿੰਨ ਸਾਲ———8.95———9
ਲੋਨ ਦੀ EMI ‘ਤੇ ਕਿੰਨਾ ਅਸਰ ?
ਜ਼ਿਆਦਾਤਰ ਰਿਟੇਲ ਲੋਨ ਜਿਵੇਂ ਕਿ ਹੋਮ ਤੇ ਆਟੋ ਲੋਨ MCLR ਦਰਾਂ ਨਾਲ ਜੁੜੇ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਕਰਜ਼ਾ ਲੈਣ ਵਾਲਿਆਂ ਲਈ ਉਨ੍ਹਾਂ ਦੀ EMI ਵਧੇਗੀ। ਜੇਕਰ ਕਿਸੇ ਨੇ ਇੱਕ ਸਾਲ ਦੇ MCLR ਨਾਲ ਲਿੰਕ ਹੋਮ ਲੋਨ ਲਿਆ ਹੈ ਤੇ ਰੀਸੈਟ ਪੀਰੀਅਡ ਨੇੜੇ ਹੈ ਤਾਂ ਵਿਆਜ ਦਰਾਂ 10 bps ਤਕ ਵਧ ਜਾਣਗੀਆਂ। ਮੰਨ ਲਓ ਤੁਸੀਂ 50 ਲੱਖ ਰੁਪਏ ਦਾ ਹੋਮ ਲੋਨ ਲਿਆ ਹੈ ਜੋ 1 ਸਾਲ ਦੇ MCLR ਨਾਲ ਜੁੜਿਆ ਹੋਇਆ ਹੈ। ਹੁਣ ਤਕ ਇਸ ‘ਤੇ ਵਿਆਜ ਦਰ 8.75% ਸੀ, ਨਵੀਂ MCLR ਤੋਂ ਬਾਅਦ ਇਹ 8.85% ਹੋ ਜਾਵੇਗੀ।