ਅਮਨਜੋਤ ਸਿੰਘ ਪਨੂੰ ਨੇ ਦੱਸਿਆ ਕਿ ਸੈਨੇਟ ਦਾ ਰੋਲ ਜਿੱਥੇ ਇਹਨਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੀਆਂ ਯੋਜਨਾਵਾਂ ਉਲੀਕਣਾ ਹੁੰਦਾ ਹੈ
ਕੈਨੇਡਾ ਦੇ ਸੂਬੇ ਅਲਬਰਟਾ ਦੀ ਸਰਕਾਰ ਵੱਲੋਂ ਦੇਸ਼ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਆਉਂਦੀ ਯੂਨੀਵਰਸਿਟੀ ਆਫ਼ ਕੈਲਗਰੀ ਦੀ ਸੈਨੇਟ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਦੇ ਜਾਣੇ ਪਹਿਚਾਣੇ ਅਮਨਜੋਤ ਸਿੰਘ ਪਨੂੰ ਦੀ ਨਾਮਜ਼ਦਗੀ ਬਤੌਰ ਸੈਨੇਟਰ ਵਜੋਂ ਕੀਤੀ ਗਈ ਹੈ। ਅਲਬਰਟਾ ਸੂਬੇ ਦੀ ਤਕਨੀਕੀ ਸਿੱਖਿਆ ਮੰਤਰੀ ਰਾਜਨ ਸਾਹਨੀ ਵੱਲੋਂ ਪਹਿਲੀ ਜੁਲਾਈ 2024 ਤੋਂ ਕੀਤੀ ਗਈ ਇਹ ਨਾਮਜ਼ਦਗੀ ਅਗਲੇ ਤਿੰਨ ਸਾਲਾਂ ਲਈ ਹੈ।
ਦੱਸਣ ਯੋਗ ਹੈ ਕਿ ਕੁੱਲ 62 ਵੱਖ ਵੱਖ ਮੈਂਬਰਾਂ ਵਿੱਚੋਂ ਪੰਨੂੰ ਮੌਜੂਦਾ ਸੈਨੇਟ ਦੇ ਦੂਸਰੇ ਦਸਤਾਰ-ਧਾਰੀ ਅਤੇ ਤੀਸਰੇ ਪੰਜਾਬੀ ਮੂਲ ਦੇ ਸੈਨੇਟਰ ਹਨ। ਪਨੂੰ ਨੇ ਆਪਣੀ ਨਾਮਜ਼ਦਗੀ ਪ੍ਰਤੀ ਮਨਿਸਟਰ ਸਾਹਨੀ ਤੇ ਪ੍ਰੀਮੀਅਰ ਡੈਨੀਅਲ ਸਮਿੱਥ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਉਹ ਯੂਨੀਵਰਸਿਟੀ ਦਾ ਸਥਾਨਕ ਭਾਈਚਾਰੇ ਨਾਲ ਬਿਹਤਰ ਤਾਲਮੇਲ ਸਥਾਪਿਤ ਕਰਨ ’ਤੇ ਜ਼ੋਰ ਦੇਣਗੇ, ਉੱਥੇ ਹੀ ਪੰਜਾਬ ਦੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਬਣਾ ਕੇ ਕੈਲਗਰੀ ਦੇ ਲੋਕ ਹਿੱਤਾਂ ਦੀ ਪ੍ਰਤੀਨਿਧਤਾ ਕਰਨ ’ਤੇ ਆਪਣਾ ਧਿਆਨ ਕੇਂਦਰਿਤ ਕਰਨਗੇ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਆਫ ਕੈਲਗਰੀ ਕੈਨੇਡਾ ਦੀ ਅੱਠਵੀਂ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਜਿਸ ਵਿੱਚ ਲਗਭਗ 36000 ਵਿਦਿਆਰਥੀ ਪੜਾਈ ਕਰਦੇ ਹਨ।