ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖਬਰ ਆਈ ਹੈ, ਜਿਸ ਕਾਰਨ ਜੈਤੋ ਤਹਿਸੀਲ ਦੇ ਪਿੰਡ ਰੋਡੀ ਕਪੂਰਾ ਵਿੱਚ ਸੋਗ ਦੀ ਲਹਿਰ ਹੈ।
ਪੰਜਾਬ ਤੋਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਏ ਪੰਜਾਬੀਆਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖਬਰ ਆਈ ਹੈ, ਜਿਸ ਕਾਰਨ ਜੈਤੋ ਤਹਿਸੀਲ ਦੇ ਪਿੰਡ ਰੋਡੀ ਕਪੂਰਾ ਵਿੱਚ ਸੋਗ ਦੀ ਲਹਿਰ ਹੈ। ਕੈਨੇਡਾ ‘ਚ ਸੜਕ ਹਾਦਸੇ ‘ਚ ਰਿਸ਼ਤੇਦਾਰ ਸਮੇਤ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀ ਕਪੂਰਾ ਦਾ ਸੁਖਵੰਤ ਸਿੰਘ ਸੁੱਖ ਬਰਾੜ ਕੈਨੇਡਾ ਦੇ ਐਬਟਸਫੋਰਡ ਵਿੱਚ ਰਹਿ ਰਿਹਾ ਸੀ। ਸੁਖਵੰਤ ਸਿੰਘ ਸੁੱਖ ਆਪਣੀ ਪਤਨੀ ਰਜਿੰਦਰ ਕੌਰ, ਬੇਟੀ ਕਮਲ ਕੌਰ ਅਤੇ ਭਰਜਾਈ ਛਿੰਦਰ ਕੌਰ ਦੇ ਨਾਲ ਸ਼ਾਮ ਨੂੰ ਐਬਟਸਫੋਰਡ ਦੇ ਕਨੋਲਾ ਵਿਖੇ ਆਪਣੇ ਦੋਸਤ ਸ਼ੇਰ ਸਿੰਘ ਨੂੰ ਮਿਲਣ ਜਾ ਰਹੇ ਸਨ। ਰਸਤੇ ‘ਚ ਘਰ ਦੇ ਕੋਲ ਅਚਾਨਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ‘ਚ ਪਰਿਵਾਰ ਦੇ ਚਾਰ ਮੈਂਬਰਾਂ ਪਤਨੀ, ਬੇਟੀ ਅਤੇ ਸੱਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਵਰਨਣਯੋਗ ਹੈ ਕਿ ਸੁਖਵੰਤ ਸਿੰਘ ਬਰਾੜ ਪਿੰਡ ਦੇ ਚੰਗੇ ਇਨਸਾਨ ਸਨ, ਜੋ ਵਿਦੇਸ਼ਾਂ ਵਿੱਚ ਬੈਠ ਕੇ ਵੀ ਆਪਣੇ ਦੁੱਖ-ਸੁੱਖ ਪਿੰਡ ਵਾਸੀਆਂ ਨਾਲ ਸਾਂਝੇ ਕਰਦੇ ਸਨ।