ਇਸ ਦੌਰਾਨ ਵੱਡੀ ਗਿਣਤੀ ਇਕੱਠੇ ਹੋਏ ਲੋਕਾਂ ਨੇ ਜਗਦੇਵ ਸਿੰਘ ਖਾਲਸਾ ਉੱਪਰ ਕਿਸਾਨ ਹੱਟ 13-13 ਦੇ ਨਾਮ ਉੱਪਰ ਠੱਗੀਆਂ ਮਾਰਨ ਦੇ ਦੋਸ਼ ਲਾਏ
ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਚੱਲ ਰਿਹਾ ਕਿਸਾਨ ਹੱਟ 13-13 ਦੇ ਮਾਲਕ ਜਗਦੇਵ ਸਿੰਘ ਖਾਲਸਾ ਨੂੰ ਚੰਡੀਗੜ੍ਹ ਪੁਲਿਸ ਨੇ ਬਠਿੰਡਾ ਤੋਂ ਗ੍ਰਿਫਤਾਰ ਕਰ ਲਿਆ ਹੈ। ਸ਼ੁਕਰਵਾਰ ਨੂੰ ਏਐਸਆਈ ਰਵੀ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਉਸ ਨੂੰ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਕਰਵਾਰ ਨੂੰ ਕਿਸਾਨ ਹੱਟ 13 13 ਦਾ ਮਾਲਕ ਜਗਦੇਵ ਸਿੰਘ ਖਾਲਸਾ ਬਠਿੰਡਾ ਦੇ ਬੀਬੀ ਵਾਲਾ ਚੌਂਕ ਵਿੱਚ ਪਹੁੰਚਿਆ ਹੋਇਆ ਸੀ, ਜਦੋਂ ਇਸ ਦਾ ਪਤਾ ਪੀੜਤ ਲੋਕਾਂ ਨੂੰ ਲੱਗਾ ਤਾਂ ਉਹ ਵੱਡੀ ਗਿਣਤੀ ਵਿੱਚ ਬੀਬੀ ਵਾਲਾ ਚੌਂਕ ਪਹੁੰਚ ਗਏ। ਇਸ ਦੌਰਾਨ ਖਾਲਸਾ ਨੇ ਉਥੋਂ ਖਿਸਕਣ ਦਾ ਯਤਨ ਕੀਤਾ ਪਰ ਪੀੜਤ ਲੋਕਾਂ ਨੇ ਉਸ ਦੀ ਗੱਡੀ ਅੱਗੇ ਆਪਣੀਆਂ ਗੱਡੀਆਂ ਲਗਾ ਕੇ ਉਸਨੂੰ ਰੋਕ ਲਿਆ।
ਇਸ ਦੌਰਾਨ ਵੱਡੀ ਗਿਣਤੀ ਇਕੱਠੇ ਹੋਏ ਲੋਕਾਂ ਨੇ ਜਗਦੇਵ ਸਿੰਘ ਖਾਲਸਾ ਉੱਪਰ ਕਿਸਾਨ ਹੱਟ 13-13 ਦੇ ਨਾਮ ਉੱਪਰ ਠੱਗੀਆਂ ਮਾਰਨ ਦੇ ਦੋਸ਼ ਲਾਏ, ਜਦੋਂ ਕਿ ਜਗਦੇਵ ਸਿੰਘ ਖਾਲਸਾ ਦਾ ਕਹਿਣਾ ਸੀ ਕਿ ਉਸ ਕੋਲ ਸਾਰਾ ਹਿਸਾਬ ਮੌਜੂਦ ਹੈ ਉਸ ਨੇ ਕਿਸੇ ਨਾਲ ਕੋਈ ਧੋਖਾਧੜੀ ਨਹੀਂ ਕੀਤੀ। ਪੀੜਿਤ ਲੋਕਾਂ ਨੇ ਇਸ ਦੀ ਜਾਣਕਾਰੀ ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਸ਼ੁਕਰਵਾਰ ਨੂੰ ਸਵੇਰੇ ਚੰਡੀਗੜ੍ਹ ਪੁਲਿਸ ਦੀ ਟੀਮ ਏਐਸਆਈ ਰਵੀ ਕੁਮਾਰ ਦੀ ਅਗਵਾਈ ਹੇਠ ਥਾਣਾ ਕੈਂਟ ਪੁੱਜੀ ਅਤੇ ਇੱਥੋਂ ਜਗਦੇਵ ਸਿੰਘ ਖਾਲਸਾ ਕਰ ਲਿਆ।
ਚੰਡੀਗੜ੍ਹ ਪੁਲਿਸ ਦੇ ਏਐਸਆਈ ਰਵੀ ਕੁਮਾਰ ਨੇ ਦੱਸਿਆ ਕਿ ਜਗਦੇਵ ਸਿੰਘ ਖਾਲਸਾ ਖਿਲਾਫ ਚੰਡੀਗੜ੍ਹ ਅੰਦਰ ਇੱਕ ਕੇਸ ਦਰਜ ਹੋਇਆ ਸੀ ਜਿਸ ਮਾਮਲੇ ਵਿੱਚ ਉਹ ਅਦਾਲਤ ਵਿੱਚੋਂ ਕਹਿ ਰਹੇ ਹਾਜ਼ਰ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਚੰਡੀਗੜ੍ਹ ਦੀ ਅਦਾਲਤ ਨੇ ਜਗਦੇਵ ਸਿੰਘ ਖਾਲਸਾ ਦੇ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਹੋਏ ਹਨ। ਉਹਨਾਂ ਦੱਸਿਆ ਕਿ ਅਦਾਲਤ ਦੇ ਹੁਕਮਾਂ ਬਾਅਦ ਚੰਡੀਗੜ੍ਹ ਪੁਲਿਸ ਉਸ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ ਅਤੇ ਅੱਜ ਉਸ ਨੂੰ ਬਠਿੰਡਾ ਤੋਂ ਗਿਰਫਤਾਰ ਕੀਤਾ ਗਿਆ ਹੈ।