ਉਨ੍ਹਾਂ ਦੀ ਇਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਲਿਖਿਆ ਹੈ, ‘ਮੈਨੂੰ ਕੁਝ ਸਮਾਗਮਾਂ ਵਿਚ ਬੁਲਾਇਆ ਗਿਆ ਸੀ ਪਰ ਮੈਂ ਇਨਕਾਰ ਕਰ ਦਿੱਤਾ ਕਿਉਂਕਿ ਮੈਂ ਇਹ ਵਿਸ਼ਵਾਸ ਕਰਨਾ ਚਾਹੁੰਦੀ ਸੀ ਕਿ ਮੇਰੇ ਕੋਲ ਕਿਸੇ ਦੇ ਵਿਆਹ ਲਈ ਆਪਣੇ ਆਪ ਨੂੰ ਵੇਚਣ ਨਾਲੋਂ ਥੋੜ੍ਹਾਂ ਹੋਰ ਆਤਮ-ਸਨਮਾਨ ਹੈ। ਜਦੋਂ ਲੋਕਾਂ ਕੋਲ ਜ਼ਿਆਦਾ ਪੈਸਾ ਹੁੰਦਾ ਹੈ, ਤਾਂ ਉਹ ਨਹੀਂ ਜਾਣਦੇ ਕਿ ਉਸ ਦਾ ਕੀ ਕਰਨਾ ਹੈ।
ਜਲਦੀ ਦੁਲਹਨ ਬਣਨ ਵਾਲੀ ਹੈ ਆਲੀਆ
ਪਿਛਲੇ ਸਾਲ ਆਲੀਆ ਨੇ ਆਪਣੇ ਵਿਦੇਸ਼ੀ ਬੁਆਏਫ੍ਰੈਂਡ ਸ਼ੇਨ ਟ੍ਰੈਡੀਸ਼ਨਲ ਨਾਲ ਮੰਗਣੀ ਕੀਤੀ ਸੀ। ਆਲੀਆ ਸਿਰਫ 23 ਸਾਲ ਦੀ ਹੈ। ਉਸ ਨੇ ਬਹੁਤ ਛੋਟੀ ਉਮਰ ਵਿਚ ਹੀ ਆਪਣਾ ਜੀਵਨ ਸਾਥੀ ਚੁਣ ਲਿਆ ਹੈ। ਆਲੀਆ ਇਸ ਉਮਰ ‘ਚ ਮੰਗਣੀ ਕਰਕੇ ਕਾਫੀ ਖੁਸ਼ ਹੈ। ਹਾਲ ਹੀ ‘ਚ ਆਲੀਆ ਅਤੇ ਸ਼ੇਨ ਨੇ ਵੀ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ ਸੀ ਤੇ ਦੱਸਿਆ ਸਕਿ ਉਹ ਦੋ ਵਾਰ ਵਿਆਹ ਕਰਨਗੇ। ਇਹ ਜੋੜੀ ਸਾਲ 2025 ਵਿਚ ਵਿਆਹ ਕਰਵਾਏਗੀ।