ਬੁੱਧਵਾਰ ਸਵੇਰੇ ਬਾਰਿਸ਼ ਕਾਰਨ ਲੋਕ ਦੋਹਰੀ ਪਰੇਸ਼ਾਨੀ ‘ਚ ਹਨ।
ਮਹਾਰਾਸ਼ਟਰ ‘ਚ ਬੁੱਧਵਾਰ ਸਵੇਰੇ ਬਾਰਿਸ਼ ਕਾਰਨ ਲੋਕ ਦੋਹਰੀ ਪਰੇਸ਼ਾਨੀ ‘ਚ ਹਨ। ਉੱਪਰੋਂ ਪੈ ਰਹੀ ਬਾਰਿਸ਼ ਦੇ ਵਿਚਕਾਰ, ਹੇਠਾਂ ਕੰਬਦੀ ਧਰਤੀ ਨੇ ਲੋਕਾਂ ਨੂੰ ਡਰਾ ਦਿੱਤਾ। ਹਿੰਗੋਲੀ ‘ਚ ਬੁੱਧਵਾਰ ਸਵੇਰੇ 7:15 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਘਬਰਾ ਕੇ ਲੋਕ ਤੁਰੰਤ ਘਰਾਂ ਤੋਂ ਬਾਹਰ ਆ ਗਏ। ਇਸ ਭੂਚਾਲ ਦੀ ਤੀਬਰਤਾ 4.5 ਮਾਪੀ ਗਈ ਹੈ।
ਮੰਗਲਵਾਰ ਸਵੇਰੇ ਇੱਥੇ ਕਈ ਜ਼ਿਲ੍ਹਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਭੂਚਾਲ ਦੇ ਝਟਕੇ ਵਾਸ਼ਿਮ ਜ਼ਿਲ੍ਹੇ ਦੇ ਰਿਸੋਡ ਅਤੇ ਵਾਸ਼ਿਮ ਤਾਲੁਕਾ ਤੱਕ ਮਹਿਸੂਸ ਕੀਤੇ ਗਏ। ਇੱਥੇ ਕਈ ਲੋਕਾਂ ਨੇ ਜ਼ਮੀਨ ਤੋਂ ਆ ਰਹੀਆਂ ਰਹੱਸਮਈ ਆਵਾਜ਼ਾਂ ਸੁਣਨ ਦਾ ਦਾਅਵਾ ਵੀ ਕੀਤਾ। ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।