ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਯੂਟਿਊਬਰ ਐਲਵਿਸ਼ ਯਾਦਵ ਨੂੰ 23 ਜੁਲਾਈ ਨੂੰ ਆਪਣੇ ਲਖਨਊ ਦਫ਼ਤਰ ਵਿਚ ਤਲਬ ਕੀਤਾ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਯੂਟਿਊਬਰ ਐਲਵਿਸ਼ ਯਾਦਵ ਨੂੰ 23 ਜੁਲਾਈ ਨੂੰ ਆਪਣੇ ਲਖਨਊ ਦਫ਼ਤਰ ਵਿਚ ਤਲਬ ਕੀਤਾ ਹੈ। ਇਹ ਮਾਮਲਾ ਰੇਵ ਪਾਰਟੀ ਵਿਚ ਸੱਪ ਦੇ ਜ਼ਹਿਰ ਨੂੰ ਨਸ਼ੇ ਵਜੋਂ ਵਰਤਣ ਨਾਲ ਜੁੜਿਆ ਹੋਇਆ ਹੈ। ਕੇਂਦਰੀ ਏਜੰਸੀ ਨੇ ਮਈ 2024 ਵਿਚ ਇਸ ਮਾਮਲੇ ‘ਚ ਕੇਸ ਦਰਜ ਕੀਤਾ ਸੀ।
ਨੋਇਡਾ ਵਿੱਚ ਐਲਵਿਸ਼ ਯਾਦਵ ਅਤੇ ਹੋਰ ਸਬੰਧਿਤ ਲੋਕਾਂ ਖਿਲਾਫ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਲਗਾਤਾਰ ਐਕਸ਼ਨ ਮੋਡ ਵਿਚ ਹੈ। ਹੁਣ ਈਡੀ ਨੇ ਨਵਾਂ ਸੰਮਨ ਜਾਰੀ ਕਰ ਕੇ ਅਲਵਿਸ਼ ਯਾਦਵ ਨੂੰ ਲਖਨਊ ਤਲਬ ਕੀਤਾ ਹੈ।