ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬਾਅਦ ਵਿੱਚ ਕਛਰ ਜ਼ਿਲ੍ਹੇ ਦੇ ਫੁਰੇਥਲ ਵਿੱਚ ਇੱਕ ਰਾਹਤ ਕੈਂਪ ਵਿੱਚ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ।
ਆਸਾਮ ‘ਚ ਰਾਹੁਲ ਗਾਂਧੀ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਵਿਵਾਦਗ੍ਰਸਤ ਮਨੀਪੁਰ ਦਾ ਦੌਰਾ ਕੀਤਾ। ਕੁੰਭੀਰਗ੍ਰਾਮ ਹਵਾਈ ਅੱਡੇ ‘ਤੇ ਪੁੱਜੇ ਰਾਹੁਲ ਦਾ ਅਸਾਮ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਭੂਪੇਨ ਬੋਰਾ ਅਤੇ ਸੂਬਾਈ ਅਤੇ ਜ਼ਿਲ੍ਹਾ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਸਵਾਗਤ ਕੀਤਾ।
ਕੇਂਦਰ ਕੋਲ ਮੁੱਦਾ ਉਠਾਉਣ ਦੀ ਅਪੀਲ
ਬੋਰਾ ਨੇ ਅਸਾਮ ਪਹੁੰਚੇ ਰਾਹੁਲ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਉਨ੍ਹਾਂ ਨੂੰ ਹੜ੍ਹਾਂ ਦੇ ਵਿਨਾਸ਼ਕਾਰੀ ਮੁੱਦੇ ਨੂੰ ਵਿਸ਼ੇਸ਼ ਮਾਮਲੇ ਵਜੋਂ ਕੇਂਦਰ ਕੋਲ ਉਠਾਉਣ ਦੀ ਅਪੀਲ ਕੀਤੀ ਤਾਂ ਜੋ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਲਈ ਲੋੜੀਂਦੀ ਰਾਹਤ ਅਤੇ ਮੁਆਵਜ਼ਾ ਮੁਹੱਈਆ ਕਰਵਾਇਆ ਜਾ ਸਕੇ।