Tuesday, October 15, 2024
Google search engine
HomeDeshSports News: ਓਲੰਪਿਕ 'ਚ ਭਾਰਤ ਨੂੰ ਇਨ੍ਹਾਂ ਟਾਪ-10 ਐਥਲੀਟਸ ਤੋਂ ਹੈ ਮੈਡਲ...

Sports News: ਓਲੰਪਿਕ ‘ਚ ਭਾਰਤ ਨੂੰ ਇਨ੍ਹਾਂ ਟਾਪ-10 ਐਥਲੀਟਸ ਤੋਂ ਹੈ ਮੈਡਲ ਦੀ ਆਸ

ਪੈਰਿਸ ‘ਚ ਤਿਰੰਗਾ ਲਹਿਰਾਉਣ ਲਈ ਬੇਤਾਬ ਹਨ ਖਿਡਾਰੀ

 ਓਲੰਪਿਕ 2024 ਦੀ ਸ਼ੁਰੂਆਤ 26 ਜੁਲਾਈ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਹੋ ਰਹੀ ਹੈ ਜਿਸ ਵਿਚ 100 ਤੋਂ ਵੱਧ ਭਾਰਤੀ ਐਥਲੀਟ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੰਚ ਦੇ ਪੋਡੀਅਮ ਤਕ ਪਹੁੰਚਣ ਲਈ ਆਪਣੀ ਕਾਬਲੀਅਤ ਦਿਖਾਉਣਗੇ। ਨੀਰਜ ਚੋਪੜਾ ਦੇਸ਼ ਦੀਆਂ ਤਗਮੇ ਦੀਆਂ ਉਮੀਦਾਂ ‘ਚ ਮੋਹਰੀ ਭਾਰਤੀ ਨਾਵਾਂ ਦੀ ਸੂਚੀ ‘ਚ ਸਭ ਤੋਂ ਅੱਗੇ ਖੜ੍ਹੇ ਨਜ਼ਰ ਆਉੇਂਦੇ ਹਨ।

ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ‘ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ। ਇਸ ਤੋਂ ਇਲਾਵਾ ਭਾਰਤ ਦੀ 21 ਮੈਂਬਰੀ ਨਿਸ਼ਾਨੇਬਾਜ਼ੀ ਦਲ, ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲ ਬੈਡਮਿੰਟਨ ਜੋੜੀ ਦੇ ਨਾਲ-ਨਾਲ ਦੋ ਵਾਰ ਦੀ ਮੁੱਕੇਬਾਜ਼ੀ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਤੇ ਪੁਰਸ਼ ਹਾਕੀ ਟੀਮ ਤੋਂ ਵੀ ਮੈਡਲ ਦੀਆਂ ਉਮੀਦਾਂ ਜੁੜੀਆਂ ਹੋਈਆਂ ਹਨ। ਆਓ ਜਾਣਦੇ ਹਾਂ ਪੈਰਿਸ ਜਾਣ ਵਾਲੇ ਭਾਰਤੀ ਦਲ ਦੇ ਚੋਟੀ ਦੇ 10 ਦਾਅਵੇਦਾਰਾਂ ਬਾਰੇ ਜੋ ਭਾਰਤ ਲਈ ਓਲੰਪਿਕ ਮੈਡਲ ਜਿੱਤ ਸਕਦੇ ਹਨ।

ਨੀਰਜ ਚੋਪੜਾ (ਜੈਵਲਿਨ ਥਰੋਅ)

ਭਾਰਤ ਦਾ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਲਗਾਤਾਰ ਦੂਜਾ ਓਲੰਪਿਕ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਣਾ ਚਾਹੇਗਾ। ਜੇਕਰ ਉਹ ਅਜਿਹਾ ਕਰਨ ‘ਚ ਕਾਮਯਾਬ ਹੋ ਜਾਂਦਾ ਹੈ ਤਾਂ ਨੀਰਜ ਲਗਾਤਾਰ ਦੋ ਵਾਰ ਗੋਲਡ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਜਾਵੇਗਾ। ਨੀਰਜ ਚੋਪੜਾ ਨੇ ਆਖਰੀ ਵਾਰ 18 ਜੂਨ ਨੂੰ ਫਿਨਲੈਂਡ ਦੇ ਤੁਰਕੂ ‘ਚ ਪਾਵੋ ਨੂਰਮੀ ਖੇਡਾਂ ‘ਚ ਹਿੱਸਾ ਲਿਆ ਸੀ। 85.97 ਮੀਟਰ ਦੀ ਸਰਵੋਤਮ ਥਰੋਅ ਨਾਲ ਉਨ੍ਹਾਂ ਉੱਥੇ ਗੋਲਡ ਮੈਡਲ ਜਿੱਤਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments