ਏਅਰਟੈੱਲ ਨੇ ਤੁਰੰਤ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਇਸ ਨੂੰ ਏਅਰਟੈੱਲ ਦੀ ਸਾਖ ਨੂੰ ਖਰਾਬ ਕਰਨ ਦੀ ਘਾਤਕ ਕੋਸ਼ਿਸ਼ ਦੱਸਿਆ ਹੈ।
ਭਾਰਤ ਦੀ ਟਾਪ ਟੈਲੀਕਾਮ ਕੰਪਨੀਆਂ ‘ਚ ਗਿਣੀ ਜਾਣ ਵਾਲੀ ਏਅਰਟੈੱਲ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇਸ ਦਾ ਪਹਿਲਾ ਕਾਰਨ ਇਹ ਹੈ ਕਿ ਕੰਪਨੀ ਨੇ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕੁਝ ਦਿਨ ਬਾਅਦ ਹੀ ਇਕ ਹੈਕਰ ਨੇ ਦਾਅਵਾ ਕੀਤਾ ਕਿ ਉਸ ਨੇ ਕੰਪਨੀ ਦੇ 37 ਕਰੋੜ ਤੋਂ ਜ਼ਿਆਦਾ ਯੂਜ਼ਰਜ਼ ਦਾ ਡਾਟਾ ਚੋਰੀ ਕਰ ਲਿਆ ਹੈ।
ਪਰ ਏਅਰਟੈੱਲ ਨੇ ਇਸ ਵੱਡੇ ਪੈਮਾਨੇ ‘ਤੇ ਡੇਟਾ ਬ੍ਰੀਚ ਦੀ ਰਿਪੋਰਟ ਤੋਂ ਇਨਕਾਰ ਕੀਤਾ ਹੈ। ਘੁਟਾਲੇਬਾਜ਼ਾਂ ਮੁਤਾਬਕ ਇਸ ਨਾਲ 375 ਮਿਲੀਅਨ ਯੂਜ਼ਰ ਪ੍ਰਭਾਵਿਤ ਹੋਏ ਹਨ, ਜੋ ਭਾਰਤ ‘ਚ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਆਓ ਜਾਣਦੇ ਹਾਂ ਇਸ ਬਾਰੇ ਏਅਰਟੈੱਲ ਦਾ ਕੀ ਕਹਿਣਾ ਹੈ।
ਏਅਰਟੈੱਲ ਨੇ ਵੀ ਇਸ ਬਾਰੇ ਆਪਣੇ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ ਹੈ-