ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਬਣੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਬਣੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲ ਕੇ ਡੇਰਾ ਬਾਬਾ ਨਾਨਕ ਬਟਾਲਾ ਮਾਰਗ ‘ਤੇ ਬਣਾਏ ਜਾ ਰਹੇ ਸ਼ੱਕੀ ਕਿਰਨ ਨਾਲੇ ‘ਤੇ ਬਣਾਏ ਜਾਣ ਵਾਲੇ ਪੁਲ਼ ‘ਤੇ ਇੱਕ ਹੋਰ ਸਪੇਨ ਪਾਉਣ ਤੋਂ ਇਲਾਵਾ ਵਾਟਰ ਡ੍ਰੋਨ, ਬਟਾਲਾ ਸੂਗਰ ਮਿੱਲ ਸਾਹਮਣੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਫਲਾਈ ਓਵਰ ਬਣਾਉਣ ਅਤੇ ਮਕੇਰੀਆਂ ਤੋਂ ਗੁਰਦਾਸਪੁਰ ਨੂੰ ਚਾਰ ਮਾਰਗੀ ਬਣਾਉਣ ਸਬੰਧੀ ਮੰਗ ਪੱਤਰ ਦਿੱਤਾ।
ਇਸ ਸਬੰਧੀ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਪਾਰਲੀਮੈਂਟ ਮੈਂਬਰ ਨੇ ਦੱਸਿਆ ਕਿ ਕੇਂਦਰੀ ਮੰਤਰੀ ਨਿਤਨ ਗਡਕਰੀ ਵੱਲੋਂ ਸ਼ੱਕੀ ਕਿਰਨ ਨਾਲੇ ਦੇ ਪੁਲ਼ ‘ਤੇ ਦੂਸਰਾ ਸਪੇਨ ਅਤੇ ਸ਼ੂਗਰ ਮਿੱਲ ਬਟਾਲਾ ਨੇੜੇ ਫਲਾਈ ਓਵਰ ਬਣਾਉਣ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਤੇ ਜਲਦ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਪ੍ਰਗਟਾਇਆ।
ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਮਾਰਗ ‘ਤੇ ਸ਼ੱਕੀ ਨਾਲੇ ਤੇ ਬਣਾਣੇ ਜਾ ਰਹੇ ਪੁਲ਼ ‘ਤੇ ਕੇਵਲ ਇੱਕ ਸਪੇਨ ਹੀ ਨਿਰਮਾਣ ਕੀਤਾ ਜਾ ਰਿਹਾ ਸੀ । ਇਸ ਮੌਕੇ ਰੰਧਾਵਾ ਨੇ ਕਿਹਾ ਕਿ ਇਸ ਮਾਰਗ ਤੇ ਪਾਣੀ ਦੀ ਸਮੱਸਿਆ ਤੋਂ ਬਚਣ ਲਈ ਵਾਟਰ ਡ੍ਰੇਨ ਬਣਾਉਣ ਵੀ ਮੰਗ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਨਸ਼ਟ ਨਾ ਹੋ ਸਕਣ। ਉਹਨਾਂ ਕਿਹਾ ਕਿ ਸਪੇਨ ਪੁਲ਼ ਤੇ ਵਾਟਰ ਡ੍ਰੋਨ ਬਣਨ ਨਾਲ ਕਿਸਾਨਾਂ ਤੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਰੰਧਾਵਾ ਨੇ ਕਿਹਾ ਕਿ ਉਹ ਹਲਕਾ ਗੁਰਦਾਸਪੁਰ ਦੀ ਇੱਕ ਇੱਕ ਮੁਸ਼ਕਿਲ ਨੂੰ ਪਾਰਲੀਮੈਂਟ ਵਿੱਚ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ।