ਇਸ ਸਿਆਸੀ ਡਰਾਮੇ ਨੇ ਜਿੱਥੇ ਉਨ੍ਹਾਂ ਦੇ ‘ਆਪ’ ਸ਼ਾਮਲ ਹੋਣ ਨਾਲ ਅਕਾਲੀ ਦਲ ਦੇ ਦੋਵਾਂ ਧੜਿਆ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਸੀ
ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦਰਮਿਆਨ ਮੰਗਲਵਾਰ ਨੂੰ ਵੱਡੇ ਪੱਧਰ ਦਾ ਸਿਆਸੀ ਡਰਾਮਾ ਹੋਇਆ। ਅਕਾਲੀ ਦਲ ਦੇ ਬਾਗ਼ੀ ਧੜੇ ਦੀ ਹਮਾਇਤ ਹਾਸਲ ਅਕਾਲੀ ਉਮੀਦਵਾਰ ਸੁਰਜੀਤ ਕੌਰ ਪਰਿਵਾਰ ਸਮੇਤ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਕਬੂਲਦੇ ਹੋਏ ‘ਆਪ’ ’ਚ ਸ਼ਾਮਲ ਹੋ ਗਈ ਪਰ ਰਾਤ ਨੂੰ ਉਸ ਨੇ ਮੁੜ ਅਕਾਲੀ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ।
ਇਸ ਸਿਆਸੀ ਡਰਾਮੇ ਨੇ ਜਿੱਥੇ ਉਨ੍ਹਾਂ ਦੇ ‘ਆਪ’ ਸ਼ਾਮਲ ਹੋਣ ਨਾਲ ਅਕਾਲੀ ਦਲ ਦੇ ਦੋਵਾਂ ਧੜਿਆ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਸੀ, ਉਥੇ ਹੀ ਰਾਤ ਨੂੰ ਮੁੜ ਅਕਾਲੀ ਦਲ ਦੇ ਬਾਗ਼ੀ ਧੜੇ ਨਾਲ ਬੈਠ ਕੇ ਤੱਕੜੀ ਦੇ ਨਿਸ਼ਾਨ ਚੋਣ ਲੜਨ ਦਾ ਕਹਿ ਕੇ ਇਕ ਵਾਰ ਅਕਾਲੀ ਦਲ ਦੇ ਆਗੂਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੱਤਾਧਾਰੀ ਧਿਰ ਦੇ ਆਗੂਆ ਨੂੰ ਵੀ ਹੈਰਾਨੀਜਨਕ ਸਿਆਸੀ ਝਟਕਾ ਦਿੱਤਾ।