ਮੌਨਸੂਨ 30 ਮਈ ਨੂੰ ਕੇਰਲ ਤੇ ਉੱਤਰ-ਪੂਰਬੀ ਖੇਤਰ ‘ਚ ਆਮ ਨਾਲੋਂ ਦੋ ਅਤੇ ਛੇ ਦਿਨ ਪਹਿਲਾਂ ਪਹੁੰਚ ਗਿਆ ਸੀ।
ਭਾਰਤੀ ਮੌਸਮ ਵਿਭਾਗ ਯਾਨੀ IMD ਨੇ ਮੰਗਲਵਾਰ ਨੂੰ ਕਿਹਾ ਕਿ ਅਗਲੇ ਤਿੰਨ ਮਹੀਨਿਆਂ ‘ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਈਐਮਡੀ ਨੇ ਆਪਣੇ ਅਲਰਟ ‘ਚ ਕਿਹਾ ਕਿ ਜੂਨ ‘ਚ 11 ਫੀਸਦੀ ਘੱਟ ਬਾਰਿਸ਼ ਹੋਣ ਦੇ ਬਾਵਜੂਦ ਮੌਨਸੂਨ ‘ਆਮ ਤੋਂ ਜ਼ਿਆਦਾ’ ਰਹਿ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਨੇ ਕਈ ਇਲਾਕਿਆਂ ‘ਚ ਹੜ੍ਹ ਤੇ ਬੱਦਲ ਫਟਣ ਵਰਗੇ ਹਾਲਾਤ ਦੀ ਵੀ ਚਿਤਾਵਨੀ ਜਾਰੀ ਕੀਤੀ ਹੈ।
ਤਿੰਨ ਦਿਨਾਂ ‘ਚ ਇਨ੍ਹਾਂ ਸੂਬਿਆਂ ‘ਚ ਪਹੁੰਚ ਸਕਦਾ ਹੈ ਮੌਨਸੂਨ
ਆਈਐਮਡੀ ਮੁਤਾਬਕ ਮੌਨਸੂਨ 2-3 ਦਿਨਾਂ ‘ਚ ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਬਾਕੀ ਹਿੱਸਿਆਂ ‘ਚ ਪਹੁੰਚ ਸਕਦਾ ਹੈ। ਮੌਸਮ ਵਿਭਾਗ ਨੇ ਅੱਗੇ ਕਿਹਾ ਕਿ ਦੱਖਣ-ਪੱਛਮੀ ਮੌਨਸੂਨ ਨੇ ਆਮ ਤਾਰੀਕ ਤੋਂ ਛੇ ਦਿਨ ਪਹਿਲਾਂ ਪੂਰੇ ਦੇਸ਼ ਨੂੰ ਕਵਰ ਕਰ ਲਿਆ ਹੈ।
2 ਜੁਲਾਈ ਨੂੰ ਪੂਰੇ ਦੇਸ਼ ਵਿਚ ਮੌਨਸੂਨ ਐਕਟਿਵ
ਆਈਐਮਡੀ ਨੇ ਇਕ ਬਿਆਨ ‘ਚ ਕਿਹਾ, “ਦੱਖਣੀ-ਪੱਛਮੀ ਮੌਨਸੂਨ ਅੱਜ ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਬਾਕੀ ਹਿੱਸਿਆਂ ‘ਚ ਅੱਗੇ ਵਧ ਗਿਆ ਹੈ। ਇਸ ਤਰ੍ਹਾਂ ਇਸ ਨੇ 8 ਜੁਲਾਈ (ਪੂਰੇ ਭਾਰਤ ਨੂੰ ਕਵਰ ਕਰਨ ਦੀ ਆਮ ਤਾਰੀਕ ਤੋਂ ਛੇ ਦਿਨ ਪਹਿਲਾਂ) ਦੇ ਮੁਕਾਬਲੇ 2 ਜੁਲਾਈ 2024 ਨੂੰ ਪੂਰੇ ਦੇਸ਼ ਨੂੰ ਕਵਰ ਕਰ ਲਿਆ।’