ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਐਸਡੀਐਮ ਨਵਦੀਪ ਕੁਮਾਰ ਦੀ ਦੇਖਰੇਖ ਹੇਠ ਐਨਡੀਆਰਐਫ਼ ਦੀ ਟੀਮ ਨੇ ਟੈਂਪੂ ਚਾਲਕ ਕਰਮ ਸਿੰਘ ਦੀ ਭਾਲ ਜਾਰੀ ਰੱਖੀ ਹੋਈ ਹੈ ਪਰ ਅਜੇ ਤਕ ਟੀਮ ਦੇ ਹੱਥ ਖਾਲੀ ਹਨ।
ਸਰਹੰਦ ਨਹਿਰ ਰੋਡ ਨੇੜੇ ਨਗਰ ਕੌਂਸਲ ਦਫਤਰ ਰੂਪਨਗਰ ‘ਤੇ ਇਕ ਥਾਰ ਕਾਰ ਵੱਲੋਂ ਸਵਾਰੀ ਟੈਂਪੂ ਨੂੰ ਟੱਕਰ ਮਾਰਨ ਕਾਰਨ ਟੈਂਪੂ ਸਰਹੰਦ ਨਹਿਰ ‘ਚ ਜਾ ਡਿੱਗਾ ਸੀ। ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਐਸਡੀਐਮ ਨਵਦੀਪ ਕੁਮਾਰ ਦੀ ਦੇਖਰੇਖ ਹੇਠ ਐਨਡੀਆਰਐਫ਼ ਦੀ ਟੀਮ ਨੇ ਟੈਂਪੂ ਚਾਲਕ ਕਰਮ ਸਿੰਘ ਦੀ ਭਾਲ ਜਾਰੀ ਰੱਖੀ ਹੋਈ ਹੈ ਪਰ ਅਜੇ ਤਕ ਟੀਮ ਦੇ ਹੱਥ ਖਾਲੀ ਹਨ।
ਉੱਧਰ ਸਿਟੀ ਥਾਣੇ ਦੇ ਇੰਚਾਰਜ ਪਵਨ ਕੁਮਾਰ ਨੇ ਕਿਹਾ ਕਿ ਸੋਮਵਾਰ ਨੂੰ ਹਾਦਸਾ ਵਾਪਰਨ ਮੌਕੇ ਟੈਂਪੂ ਚਾਲਕ ਸਮੇਤ ਚਾਰ ਸਵਾਰੀਆਂ ਦਾ ਰੌਲਾ ਸੀ ਪਰ ਅਜੇ ਤਕ ਕਿਸੇ ਵੀ ਵਿਅਕਤੀ ਨੇ ਸਾਨੂੰ ਕਿਸੇ ਦੇ ਗਵਾਚਣ ਸਬੰਧੀ ਸ਼ਿਕਾਇਤ ਨਹੀਂ ਕੀਤੀ ਜਿਸ ਤੋਂ ਸਪਸ਼ਟ ਹੈ ਕਿ ਹਾਦਸੇ ਸਮੇਂ ਚਾਲਕ ਇੱਕਲਾ ਹੀ ਸੀ ।