ਇੰਫਲੂਐਂਸਰ ਫਰੈਡੀ ਬਰਡੀ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਕੈਰੋਸਲ ਪੋਸਟ ਸਾਂਝੀ ਕੀਤੀ,
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਦੋਵਾਂ ਨੂੰ ਪਾਵਰ ਕਪਲਸ ‘ਚ ਗਿਣਿਆ ਜਾਂਦਾ ਹੈ। ਅਨੁਸ਼ਕਾ ਅਤੇ ਵਿਰਾਟ ਨੇ ਲੰਬੀ ਡੇਟਿੰਗ ਤੋਂ ਬਾਅਦ ਇਕ ਨਿੱਜੀ ਸਮਾਰੋਹ ‘ਚ ਵਿਆਹ ਕਰਵਾ ਲਿਆ ਸੀ, ਜਿਸ ਤੋਂ ਪਹਿਲਾਂ ਦੋਵਾਂ ਨੇ ਆਪਣੀ ਪ੍ਰੇਮ ਕਹਾਣੀ ਨੂੰ ਦੁਨੀਆ ਤੋਂ ਲੁਕਾ ਕੇ ਰੱਖਿਆ ਸੀ।
ਹਾਲਾਂਕਿ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਮੀਡੀਆ ‘ਚ ਛਾਈਆਂ ਹੋਈਆਂ ਸਨ। ਹਾਲ ਹੀ ‘ਚ ਇਕ ਇੰਫਲੂਐਂਸਰ ਨੇ ਅਨੁਸ਼ਕਾ ਤੇ ਵਿਰਾਟ ਦੀ ਸ਼ੁਰੂਆਤੀ ਡੇਟਿੰਗ ਦੇ ਦਿਨਾਂ ਦੀ ਕਹਾਣੀ ਸ਼ੇਅਰ ਕੀਤੀ, ਜਿਸ ‘ਤੇ ਅਨੁਸ਼ਕਾ ਨੂੰ ਵੀ ਪ੍ਰਤੀਕਿਰਿਆ ਦੇਣੀ ਪਈ।
ਪੈਂਟ ਹਾਊਸ ‘ਚ ਰਹਿੰਦੀ ਸੀ ਅਨੁਸ਼ਕਾ
ਇੰਫਲੂਐਂਸਰ ਫਰੈਡੀ ਬਰਡੀ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਕੈਰੋਸਲ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸਨੇ ਸਾਲਾਂ ਪਹਿਲੇੇ ਅਨੁਸ਼ਕਾ ਨਾਲ ਇੱਕ ਮੈਗਜ਼ੀਨ ਲਈ ਕੀਤੀ ਇੰਟਰਵਿਊ ਦੀ ਕਹਾਣੀ ਸੁਣਾਈ। ਫਰੈਡੀ ਨੇ ਦੱਸਿਆ ਕਿ ਉਨ੍ਹਾਂ ਦਿਨਾਂ ‘ਚ ਅਦਾਕਾਰਾ ਮੁੰਬਈ ਦੇ ਇਕ ਖੂਬਸੂਰਤ ਪੈਂਟਹਾਊਸ ‘ਚ ਰਹਿੰਦੀ ਸੀ। ਫਰੈਡੀ ਨੇ ਅਦਾਕਾਰਾ ਨੂੰ ਮਿਲਣ ਲਈ ਦਿੱਲੀ ਤੋਂ ਮੁੰਬਈ ਦਾ ਸਫਰ ਕੀਤਾ। ਜਦੋਂ ਉਹ ਅਨੁਸ਼ਕਾ ਦੇ ਘਰ ਜਾ ਰਹੇ ਸਨ ਤਾਂ ਉਨ੍ਹਾਂ ਦਾ ਡਰਾਈਵਰ ਇੰਟਰਵਿਊ ਨੂੰ ਲੈ ਕੇ ਉਨ੍ਹਾਂ ਨਾਲੋਂ ਜ਼ਿਆਦਾ ਉਤਸ਼ਾਹਿਤ ਸੀ।