ਸਪੀਕਰ ਓਮ ਬਿਰਲਾ ਨੇ ਨਿਯਮਾਂ ਤਹਿਤ ਇਸ ‘ਤੇ ਇਤਰਾਜ਼ ਉਠਾਇਆ। ਹਾਲਾਂਕਿ ਬਾਅਦ ‘ਚ ਇਜਾਜ਼ਤ ਦਿੱਤੀ ਗਈ।
ਸੰਸਦ ਦੇ ਸੈਸ਼ਨ ਦਾ ਅੱਜ ਛੇਵਾਂ ਦਿਨ ਹੈ। ਸੰਸਦ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਏਜੰਸੀਆਂ ਦੀ ਦੁਰਵਰਤੋਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਰਾਹੁਲ ਗਾਂਧੀ ਨੇ ਸੰਸਦ ‘ਚ NEET-UG ਪ੍ਰੀਖਿਆ ਮੁੱਦੇ ‘ਤੇ ਫਿਰ ਤੋਂ ਚਰਚਾ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਸੰਸਦ ‘ਚ ਹੰਗਾਮਾ ਸ਼ੁਰੂ ਹੋ ਗਿਆ ਸੀ।
ਆਪਣੇ ਸੰਬੋਧਨ ਦੀ ਸ਼ੁਰੂਆਤ ‘ਚ ਰਾਹੁਲ ਗਾਂਧੀ ਨੇ ਭਗਵਾਨ ਸ਼ਿਵ ਦੀ ਤਸਵੀਰ ਦਿਖਾਈ। ਸਪੀਕਰ ਓਮ ਬਿਰਲਾ ਨੇ ਨਿਯਮਾਂ ਤਹਿਤ ਇਸ ‘ਤੇ ਇਤਰਾਜ਼ ਉਠਾਇਆ। ਹਾਲਾਂਕਿ ਬਾਅਦ ‘ਚ ਇਜਾਜ਼ਤ ਦਿੱਤੀ ਗਈ।
ਰਾਹੁਲ ਗਾਂਧੀ ਨੇ ਸ਼ਿਵਜੀ ਦੇ ਗਲੇ ‘ਚ ਲਪੇਟੇ ਸੱਪਾਂ, ਡਮਰੂ ਤੇ ਹੱਥਾਂ ਦੀ ਮੁਦਰਾ ਦੀ ਵਿਆਖਿਆ ਕਰਦੇ ਹੋਏ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਣ ਦੀ ਕੋਸ਼ਿਸ਼ ਕੀਤੀ।
ਰਾਹੁਲ ਗਾਂਧੀ ਨੇ ਇਸਲਾਮ, ਸਿੱਖ ਧਰਮ, ਜੈਨ ਧਰਮ, ਈਸਾਈ ਤੇ ਬੁੱਧ ਧਰਮ ਦੇ ਸਬੰਧ ‘ਚ ਅਭਯਾਮੁਦ੍ਰਾ (ਹੱਥ ਦੇ ਨਿਸ਼ਾਨ) ਦੀ ਵਿਆਖਿਆ ਵੀ ਕੀਤੀ।