Sunday, February 2, 2025
Google search engine
HomeDeshPunjab News: ਜੰਮੂ ਬਾਰਡਰ 'ਤੇ ਸ਼ੱਕੀ ਆਇਆ ਨਜ਼ਰ, ਪੁਲਿਸ ਨੇ ਸਕੈਚ ਜਾਰੀ...

Punjab News: ਜੰਮੂ ਬਾਰਡਰ ‘ਤੇ ਸ਼ੱਕੀ ਆਇਆ ਨਜ਼ਰ, ਪੁਲਿਸ ਨੇ ਸਕੈਚ ਜਾਰੀ ਕਰਕੇ ਲੋਕਾਂ ਨੂੰ ਕੀਤੀ ਇਹ ਅਪੀਲ

 ਪੰਜਾਬ-ਜੰਮੂ ਸਰਹੱਦ ‘ਤੇ ਜੰਮੂ ਦੇ ਕਿਡੀਆ ਗੰਢਿਆਲ ਇਲਾਕੇ ‘ਚ ਇਕ ਸ਼ੱਕੀ ਵਿਅਕਤੀ ਨੂੰ ਦੇਖੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼ੱਕੀ ਵਿਅਕਤੀ ਦਾ ਸਕੈਚ ਜਾਰੀ ਕੀਤਾ ਹੈ।

ਭਾਰਤੀ ਸਰਹੱਦ ਨੇੜੇ ਇਕ ਸ਼ੱਕੀ ਵਿਅਕਤੀ ਦੇਖਿਆ ਗਿਆ, ਜਿਸ ਦੀ ਭਾਲ ਲਈ ਪਠਾਨਕੋਟ ‘ਚ ਪਿਛਲੇ 3 ਦਿਨਾਂ ਤੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਪੰਜਾਬ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਉਸ ਸ਼ੱਕੀ ਵਿਅਕਤੀ ਦਾ ਸਕੈਚ ਜਾਰੀ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਨੂੰ ਬੀਤੀ ਰਾਤ ਜੰਮੂ ਦੇ ਕੇਦੀ ਗੰਡਿਆਲ ਇਲਾਕੇ ‘ਚ ਦੇਖਿਆ ਗਿਆ। ਇਸ ਸਬੰਧੀ ਬਾਰਡਰ ਰੇਂਜ ਦੇ ਡੀਆਈਜੀ ਨੇ ਸਥਾਨਕ ਲੋਕਾਂ ਨੂੰ ਪੁਲਿਸ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸ਼ੱਕੀ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ।

ਜਾਣਕਾਰੀ ਲਈ ਨੰਬਰ ਜਾਰੀ ਕੀਤਾ ਗਿਆ ਹੈ

ਇਸ ਦੇ ਨਾਲ ਹੀ ਪੁਲਿਸ ਨੇ ਸ਼ੱਕੀ ਵਿਅਕਤੀ ਦਾ ਪਤਾ ਦੇਣ ਲਈ ਇੱਕ ਨੰਬਰ ਵੀ ਜਾਰੀ ਕੀਤਾ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਜਾਰੀ ਕੀਤੇ ਨੰਬਰ

87280-33500 (ਕੰਟਰੋਲ ਰੂਮ)

98722-00309 (ਡੀ.ਐਸ.ਪੀ. ਦਿਹਾਤੀ)

99884-11405 (ਐਸ.ਐਚ.ਓ. ਨਰੋਟ ਜੈਮਲ ਸਿੰਘ)

ਜਦੋਂ ਕਿ ਡੀ.ਆਈ.ਜੀ. ਬਾਰਡਰ ਰੇਂਜ ਨੇ ਪ੍ਰੈੱਸ ਨੋਟ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਇਸ ਦੇ ਨਾਲ ਹੀ ਪਠਾਨਕੋਟ ਪੁਲਿਸ ਦਾ ਕੰਟਰੋਲ ਰੂਮ ਨੰਬਰ ਵੀ ਜਾਰੀ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਜਦੋਂ ਤੋਂ ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਦੀ ਸੂਚਨਾ ਮਿਲੀ ਹੈ, ਉਦੋਂ ਤੋਂ ਹੀ ਜ਼ਿਲ੍ਹਾ ਪੁਲਿਸ ਅਤੇ ਬੀ.ਐਸ.ਐਫ. ਟੀਮ ਹਾਈ ਅਲਰਟ ‘ਤੇ ਹੈ ਅਤੇ ਉਨ੍ਹਾਂ ਵੱਲੋਂ ਲਗਾਤਾਰ ਤਲਾਸ਼ੀ ਮੁਹਿੰਮ ਜਾਰੀ ਰੱਖੀ ਜਾ ਰਹੀ ਹੈ, ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ।

ਪਠਾਨਕੋਟ-ਜੰਮੂ-ਕਸ਼ਮੀਰ ਸਰਹੱਦ ਨਾਲ ਲੱਗਦੇ ਪਿੰਡ ਕੀੜੀ ਗੰਡਿਆਲ ‘ਚ ਸ਼ੱਕੀ ਵਿਅਕਤੀਆਂ ਨੂੰ ਦੇਖ ਕੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਕਮਾਂਡੋਜ਼ ਨੇ ਪਿੰਡ ਕੀੜੀ ਗੰਡਿਆਲ ਅਤੇ ਕਲੇਸ਼ਰ ‘ਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ। ਹਾਲਾਂਕਿ ਪੁਲਿਸ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments