ਖਜੂਰ ਦੇ ਬੀਜ ਬਹੁਤ ਸਾਰੇ ਫ਼ਾਇਦੇ ਪ੍ਰਦਾਨ ਕਰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਭਾਰ ਘਟਾਉਣਾ ਹੈ।
ਕਈ ਗੁਣਾਂ ਨਾਲ ਭਰਪੂਰ ਹੋਣ ਕਾਰਨ ਖਜੂਰ ਨੂੰ ਕਈ ਸਮੱਸਿਆਵਾਂ ਦਾ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ। ਇਹ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਬਹੁਤ ਸਾਰੇ ਲੋਕ ਇਸ ਨੂੰ ਸੁਕਾ ਕੇ ਸੁੱਕੇ ਮੇਵੇ ਵਜੋਂ ਵਰਤਦੇ ਹਨ। ਹਾਲਾਂਕਿ, ਖਜੂਰ ਖਾਣ ਤੋਂ ਬਾਅਦ ਲੋਕ ਆਮ ਤੌਰ ‘ਤੇ ਬੀਜ ਸੁੱਟ ਦਿੰਦੇ ਹਨ। ਇਸ ਨੂੰ ਅਕਸਰ ਬੇਕਾਰ ਸਮਝਿਆ ਜਾਂਦਾ ਹੈ ਅਤੇ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਖਜੂਰਾਂ ਦੀ ਤਰ੍ਹਾਂ ਇਸ ਦੇ ਬੀਜ (dates seeds benefits) ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ।
ਖਜੂਰ ਦੇ ਬੀਜ ਬਹੁਤ ਸਾਰੇ ਫ਼ਾਇਦੇ ਪ੍ਰਦਾਨ ਕਰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਭਾਰ ਘਟਾਉਣਾ ਹੈ। ਭਾਰ ਘਟਾਉਣ ਲਈ ਖਜੂਰ ਦੇ ਬੀਜ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ। ਇਸ ਵਿੱਚ ਮੌਜੂਦ ਉੱਚ ਫਾਈਬਰ ਸਮੱਗਰੀ ਖਾਸ ਤੌਰ ‘ਤੇ ਭਾਰ ਘਟਾਉਣ ਲਈ ਪਛਾਣਿਆ ਜਾਂਦਾ ਹੈ। ਇਸ ਦੇ ਲਈ ਤੁਸੀਂ ਖਜੂਰ ਦੇ ਬੀਜਾਂ ਦਾ ਪਾਊਡਰ ਬਣਾ ਕੇ ਇਸ ਦੀ ਵਰਤੋਂ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਘਰ ‘ਚ ਬਣਾਉਣ ਦਾ ਆਸਾਨ ਤਰੀਕਾ-
ਖਜੂਰ ਦੇ ਬੀਜ ਦਾ ਪਾਊਡਰ ਬਣਾਉਣ ਦਾ ਤਰੀਕਾ-
ਸਭ ਤੋਂ ਪਹਿਲਾਂ ਤਾਜ਼ੇ ਖਜੂਰ ਦੇ ਬੀਜ ਇਕੱਠੇ ਕਰੋ। ਇਹ ਸੁਨਿਸ਼ਚਿਤ ਕਰੋ ਕਿ ਉਹ ਚੰਗੀ ਕੁਆਲਿਟੀ ਵਾਲੇ ਤੇ ਡੈਮੇਜ ਨਾ ਹੋਣ।
ਹੁਣ ਇਨ੍ਹਾਂ ਬੀਜਾਂ ਨੂੰ ਧੋ ਕੇ ਇਨ੍ਹਾਂ ‘ਚੋਂ ਗੰਦਗੀ ਦੂਰ ਕਰ ਲਓ ਅਤੇ ਫਿਰ ਇਨ੍ਹਾਂ ਨੂੰ ਹਵਾ ‘ਚ ਚੰਗੀ ਤਰ੍ਹਾਂ ਸੁਕਾ ਲਓ।
ਸਵਾਦ ਵਧਾਉਣ ਤੇ ਪੀਸਣ ’ਚ ਆਸਾਨੀ ਲਈ ਇਨ੍ਹਾਂ ਸੁੱਕੇ ਬੀਜ ਨੂੰ ਘੱਟ ਤਾਪਮਾਨ (200°F ਜਾਂ 95°C) ‘ਤੇ 15-20 ਮਿੰਟਾਂ ਲਈ ਭੁੰਨੋ।