ਇਤਲਾਹ ਦੇ ਆਧਾਰ ’ਤੇ ਇੰਸਪੈਕਟਰ ਸੁਖਦੇਵ ਸਿੰਘ ਨੇ ਫਿਲੌਰ ਵਿਖੇ ਹਾਈਟੈਕ ਨਾਕਾਬੰਦੀ ਕਰ ਦਿੱਤੀ।
ਜਲੰਧਰ ਦਿਹਾਤ ਦੇ ਥਾਣਾ ਫਿਲੌਰ ਦੀ ਪੁਲਿਸ ਨੇ ਹਾਈਟੈਕ ਨਾਕਾਬੰਦੀ ਦੌਰਾਨ ਅੰਤਰਰਾਜੀ ਗਿਰੋਹ ਜੋ ਕਿ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ ਅਤੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ। ਪਰਦਾਫਾਸ਼ ਕਰਦੇ ਹੋਏ ਪੰਜ ਮੈਂਬਰਾਂ ਨੂੰ ਕਾਬੂ ਕਰ ਕੇ ਉਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਜਲੰਧਰ ਦਿਹਾਤੀ ਡਾਕਟਰ ਅੰਕੂਰ ਗੁਪਤਾ ਨੇ ਦੱਸਿਆ ਕਿ ਥਾਣਾ ਫਿਲੋਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਮੋਟਰਸਾਈਕਲਾਂ ’ਤੇ ਲੁਧਿਆਣਾ ਤੋਂ ਹੁਸ਼ਿਆਰਪੁਰ ਵੱਲ ਇੱਕ ਗਿਰੋਹ ਦੇ ਮੈਂਬਰ ਜਾ ਰਹੇ ਹਨ ਜੋ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ ਅਤੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨੂੰ ਵੀ ਅੰਜਾਮ ਦਿੰਦੇ ਹਨ।
ਇਤਲਾਹ ਦੇ ਆਧਾਰ ’ਤੇ ਇੰਸਪੈਕਟਰ ਸੁਖਦੇਵ ਸਿੰਘ ਨੇ ਫਿਲੌਰ ਵਿਖੇ ਹਾਈਟੈਕ ਨਾਕਾਬੰਦੀ ਕਰ ਦਿੱਤੀ। ਜਿੱਦਾਂ ਹੀ ਦੋ ਮੋਟਰਸਾਈਕਲਾਂ ’ਤੇ ਸਵਾਰ ਪੰਜ ਨੌਜਵਾਨ ਨਾਕੇ ਤੋਂ ਲੰਘਣ ਲੱਗੇ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕ ਕੇ ਜਦ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਦੇ ਕਬਜ਼ੇ ਵਿੱਚੋਂ ਚਾਰ ਦੇਸੀ ਪਿਸਤੌਲ 32 ਬੋਰ, ਅੱਠ ਰੋਦ ਜਿੰਦਾ, ਅੱਠ ਮੈਗਜ਼ੀਨ, ਇੱਕ ਦੇਸੀ ਕੱਟਾ ਅਤੇ ਇੱਕ ਜਿੰਦਾ ਰੋਦ ਬਰਾਮਦ ਹੋਏ।
ਜਿਸ ’ਤੇ ਪੰਜਾਂ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਸ਼ਿਵ ਦਿਆਲ ਉਰਫ ਬਿੱਲਾ ਵਾਸੀ ਪਿੰਡ ਸਲਾਰਨ ਹੁਸ਼ਿਆਰਪੁਰ, ਜਸਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਕਾਲਰਾ ਆਦਮਪੁਰ, ਬਲਜੀਤ ਉਰਫ ਗੋਰਾ ਵਾਸੀ ਪਿੰਡ ਕਾਲਰਾ ਆਦਮਪੁਰ, ਚੰਦ ਸ਼ੇਖਰ ਉਰਫ ਪੰਡਿਤ ਵਾਸੀ ਪਿੰਡ ਮੇਹਟੀਆਣਾ ਹੁਸ਼ਿਆਰਪੁਰ ਅਤੇ ਗੁਰਵਿੰਦਰ ਸਿੰਘ ਉਰਫ ਸੁੱਚਾ ਉਰਫ ਗਿੰਦੂ ਵਾਸੀ ਪਿੰਡ ਰਾਵਲਪਿੰਡੀ ਕਪੂਰਥਲਾ ਨੂੰ ਗ੍ਰਿਫ਼ਤਾਰ ਕਰ ਲਿਆ।