ਸਾਊਦੀ ਅਰਬ ਨੇ ਵਰਕਿੰਗ ਵੀਜ਼ਾ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਆਉਣ ਵਾਲੇ ਸਾਲ 2024 ਤੋਂ ਇੱਥੇ ਕੰਮ ਕਰਨ ਵਾਲੇ ਵਿਦੇਸ਼ੀਆਂ ਲਈ ਨਵਾਂ ਨਿਯਮ ਤਿਆਰ ਕੀਤਾ ਗਿਆ ਹੈ। ਸਾਊਦੀ ਸਰਕਾਰ ਦੇ ਮਨੁੱਖੀ ਸੰਸਾਧਨ ਤੇ ਸਮਾਜਿਕ ਵਿਕਾਸ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ 2024 ਤੋਂ, 24 ਸਾਲ ਤੋਂ ਘੱਟ ਉਮਰ ਦਾ ਕੋਈ ਨਾਗਰਿਕ ਘਰੇਲੂ ਮਦਦ ਲਈ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ‘ਤੇ ਨਹੀਂ ਰੱਖ ਸਕਦਾ ਹੈ।
ਇਨ੍ਹਾਂ ਨਵੇਂ ਨਿਯਮਾਂ ਮੁਤਾਬਕ ਸਾਊਦੀ ਨਾਗਰਿਕ, ਸਾਊਦੀ ਮਰਦਾਂ ਦੀਆਂ ਵਿਦੇਸ਼ੀ ਪਤਨੀਆਂ, ਉਨ੍ਹਾਂ ਦੀਆਂ ਮਾਵਾਂ ਅਤੇ ਸਾਊਦੀ ਪ੍ਰੀਮੀਅਮ ਪਰਮਿਟ ਧਾਰਕ ਵਿਦੇਸ਼ੀ ਘਰੇਲੂ ਕਰਮਚਾਰੀਆਂ ਦੀ ਭਰਤੀ ਲਈ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ। ਇਹ ਨਿਯਮ ਘਰੇਲੂ ਕਿਰਤ ਮੰਡੀ ਨੂੰ ਕੰਟਰੋਲ ਕਰਨ ਲਈ ਲਾਗੂ ਕੀਤੇ ਗਏ ਸਨ। ਮੁਸਨਾਦ ਪਲੇਟਫਾਰਮ ਐਸਟੀਸੀ ਪੇਅ ਅਤੇ ਉਰਪੇ ਐਪ ਵਰਗੇ ਡਿਜੀਟਲ ਪਲੇਟਫਾਰਮਾਂ ਰਾਹੀਂ ਤਨਖਾਹ ਟ੍ਰਾਂਸਫਰ ਨੂੰ ਆਸਾਨ ਬਣਾਉਂਦਾ ਹੈ।
ਕਿਵੇਂ ਹੋਵੇਗਾ ਭਾਰਤ ਨੂੰ ਨੁਕਸਾਨ?
ਨਵੇਂ ਨਿਯਮਾਂ ਤਹਿਤ ਕੀਤੇ ਗਏ ਬਦਲਾਅ ਕਾਰਨ ਭਾਰਤ ਦੀ ਲੇਬਰ ਮਾਰਕੀਟ ਨੂੰ ਕਾਫੀ ਨੁਕਸਾਨ ਹੋਵੇਗਾ। ਸਾਊਦੀ ਅਰਬ ‘ਚ ਵੱਡੀ ਗਿਣਤੀ ‘ਚ ਨੌਜਵਾਨ ਇਕੱਲੇ ਰਹਿੰਦੇ ਹਨ, ਪਰ ਨਵੇਂ ਨਿਯਮਾਂ ਕਾਰਨ ਉਹ ਕੋਈ ਕਰਮਚਾਰੀ ਨਹੀਂ ਰੱਖ ਸਕਣਗੇ, ਇਸ ਨਾਲ ਰੁਜ਼ਗਾਰ ਘੱਟ ਜਾਵੇਗਾ। ਸਾਊਦੀ ‘ਚ ਡਰਾਈਵਰ, ਕੁੱਕ, ਗਾਰਡ, ਮਾਲੀ, ਨਰਸ, ਦਰਜ਼ੀ ਅਤੇ ਨੌਕਰ ਨੂੰ ਘਰੇਲੂ ਰੁਜ਼ਗਾਰ ਦੀ ਸ਼੍ਰੇਣੀ ‘ਚ ਸ਼ਾਮਲ ਕੀਤਾ ਗਿਆ ਹੈ। ਸਾਊਦੀ ਅਰਬ ਵਿੱਚ ਕਰੀਬ 26 ਲੱਖ ਭਾਰਤੀ ਕੰਮ ਕਰਦੇ ਹਨ।
ਸਾਊਦੀ ਅਰਬ ਵਿੱਚ ਵਰਕਿੰਗ ਵੀਜ਼ਾ ਲੈਣ ਲਈ ਨਿਯਮ?
ਸਾਊਦੀ ਅਰਬ ਦੇ ਵਿੱਤੀ ਸਮਰੱਥਾ ਨਿਯਮਾਂ ਅਨੁਸਾਰ ਜੇ ਪਹਿਲਾ ਵੀਜ਼ਾ ਜਾਰੀ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਸਿਰਫ਼ ਆਪਣੀ ਤਨਖ਼ਾਹ ਦੀ ਜਾਣਕਾਰੀ ਦੇਣ ਦੀ ਲੋੜ ਹੈ ਅਤੇ ਵੀਜ਼ਾ ਜਾਰੀ ਕਰਨ ਲਈ ਤੁਹਾਡੇ ਕੋਲ ਬੈਂਕ ਵਿੱਚ 40,000 ਸਾਊਦੀ ਰਿਆਲ ਹੋਣੇ ਚਾਹੀਦੇ ਹਨ, ਜਦੋਂ ਕਿ ਦੂਜਾ ਜਾਰੀ ਕਰਨ ਦੀ ਸੂਰਤ ਵਿੱਚ ਵੀਜ਼ਾ ਘੱਟੋ-ਘੱਟ ਤਨਖਾਹ 7000 ਸਾਊਦੀ ਰਿਆਲ ਜਮ੍ਹਾ ਕਰਵਾਉਣੀ ਚਾਹੀਦੀ ਹੈ ਅਤੇ ਬੈਂਕ ਵਿੱਚ 60,000 ਸਾਊਦੀ ਰਿਆਲ ਹੋਣੇ ਚਾਹੀਦੇ ਹਨ। ਤੀਜਾ ਵੀਜ਼ਾ ਜਾਰੀ ਕਰਨ ਲਈ ਲੋੜੀਂਦੀ ਘੱਟੋ-ਘੱਟ ਤਨਖਾਹ 25000 ਸਾਊਦੀ ਰਿਆਲ ਹੈ ਅਤੇ ਬੈਂਕ ਵਿੱਚ 200000 ਸਾਊਦੀ ਰਿਆਲ ਹੋਣੇ ਚਾਹੀਦੇ ਹਨ।
ਕੰਮ ਦੀ ਵੈਧਤਾ ਦੇ ਸਬੰਧ ਵਿੱਚ ਬਦਲਾਅ
ਇਸ ਸਾਲ ਮਈ ‘ਚ ਸਾਊਦੀ ਅਰਬ ਨੇ ਨਿੱਜੀ ਖੇਤਰ ‘ਚ ਕੰਮ ਕਰਨ ਵਾਲੇ ਵਿਦੇਸ਼ੀਆਂ ਲਈ ਨਿਯਮਾਂ ‘ਚ ਬਦਲਾਅ ਕੀਤਾ ਸੀ ਅਤੇ ਵਰਕ ਵੀਜ਼ਾ ਦੀ ਵੈਧਤਾ 2 ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿੱਤੀ ਸੀ।