ਖਡੂਰ ਸਾਹਿਬ ਦੇ ਸਰਪੰਚ ਕੋਲੋਂ ਆਪਣੇ ਆਪ ਨੂੰ ਲੰਡਾ ਦੱਸ ਕੇ 30 ਲੱਖ ਦੀ ਫਿਰੋਤੀ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਖਡੂਰ ਸਾਹਿਬ ਦੇ ਸਰਪੰਚ ਕੋਲੋਂ ਆਪਣੇ ਆਪ ਨੂੰ ਲੰਡਾ ਦੱਸ ਕੇ 30 ਲੱਖ ਦੀ ਫਿਰੋਤੀ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਪੰਚ ਪ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ ਸਵਾ 9 ਵਜੇ ਜਦੋਂ ਉਹ ਪਿੰਡ ਜਾਮਾਰਾਏ ਦੇ ਕੋਲ ਮੌਜੂਦ ਸੀ ਤਾਂ ਉਸਦੇ ਮੋਬਾਈਲ ਫੋਨ ’ਤੇ ਵ੍ਹਟਸਐਪ ਕਾਲ ਆਈ।
ਅੱਗੋਂ ਬੋਲਣ ਵਾਲੇ ਨੇ ਆਪਣੇ ਆਪ ਨੂੰ ਲੰਡਾ ਦੱਸ ਕੇ ਧਮਕੀ ਦਿੱਤੀ ਕਿ ਉਸਦੇ ਲੜਕੇ ਦੇ ਸਕੂਲ ਤੇ ਪਤਨੀ ਦੇ ਪੜ੍ਹਾਉਣ ਵਾਲੀ ਜਗ੍ਹਾ ਦਾ ਪਤਾ ਹੈ। ਉਸਨੇ ਉਸ ਕੋਲੋਂ 30 ਲੱਖ ਦੀ ਮੰਗ ਕੀਤੀ। ਜਾਂਚ ਅਧਿਕਾਰੀ ਏਐੱਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਲੰਡਾ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।