Tuesday, October 15, 2024
Google search engine
HomeDeshEntertainment: ਅਰਮਾਨ ਮਲਿਕ ਦੇ ਦਾਅਵੇ ਦਾ ਹੋਇਆ ਪਰਦਾਫਾਸ਼

Entertainment: ਅਰਮਾਨ ਮਲਿਕ ਦੇ ਦਾਅਵੇ ਦਾ ਹੋਇਆ ਪਰਦਾਫਾਸ਼

ਅਰਮਾਨ ਮਲਿਕ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਦੋਵੇਂ ਪਤਨੀਆਂ ਨਾਲ ਵੀਲੌਗ ਸ਼ੇਅਰ ਕਰਦੇ ਰਹਿੰਦੇ ਹਨ।

ਬਿੱਗ ਬੌਸ ਓਟੀਟੀ 3 ਦੇ ਹਾਲ ਹੀ ਦੇ ਐਪੀਸੋਡ ਵਿੱਚ ਭਾਵਨਾਵਾਂ ਦਾ ਤੂਫ਼ਾਨ ਦੇਖਿਆ ਗਿਆ ਜਦੋਂ ਪਾਇਲ ਮਲਿਕ ਆਪਣੇ ਪਤੀ ਅਰਮਾਨ ਮਲਿਕ ਅਤੇ ਉਸਦੀ ਦੂਜੀ ਪਤਨੀ ਕ੍ਰਿਤਿਕਾ ਬਾਰੇ ਗੱਲ ਕਰਦੇ ਹੋਏ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੀ।
ਪਾਇਲ ਮਲਿਕ ਸ਼ੋਅ ਦੇ ਦੂਜੇ ਮੁਕਾਬਲੇਬਾਜ਼ਾਂ ਨਾਲ ਗੱਲ ਕਰ ਰਹੀ ਸੀ ਅਤੇ ਉਸ ਸਮੇਂ ਬਾਰੇ ਦੱਸ ਰਹੀ ਸੀ ਜਦੋਂ ਉਨ੍ਹਾਂ ਦੇ ਪਤੀ ਅਰਮਾਨ ਮਲਿਕ ਨੇ ਉਨ੍ਹਾਂ ਦੀ ਦੋਸਤ ਕ੍ਰਿਤਿਕਾ ਨਾਲ ਵਿਆਹ ਕੀਤਾ ਸੀ।
ਪਾਇਲ ਦੀਆਂ ਗੱਲਾਂ ਨੇ ਪਰਿਵਾਰ ਵਾਲਿਆਂ ਨੂੰ ਵੀ ਡੂੰਘੀਆਂ ਸੋਚਾਂ ਵਿੱਚ ਪਾ ਦਿੱਤਾ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਪਾਇਲ ਦੇ ਹੌਂਸਲੇ ਦੀ ਤਾਰੀਫ ਕੀਤੀ ਅਤੇ ਉਸ ਦੀ ਮਜ਼ਬੂਤੀ ਦੀ ਵੀ ਤਾਰੀਫ ਕੀਤੀ।

ਅਰਮਾਨ ਮਲਿਕ ਦੇ ਦਾਅਵੇ ਦਾ ਪਰਦਾਫਾਸ਼

ਅਰਮਾਨ ਮਲਿਕ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਦੋਵੇਂ ਪਤਨੀਆਂ ਨਾਲ ਵੀਲੌਗ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਦਾਅਵਾ ਕਰਦਾ ਹੈ ਕਿ ਪਾਇਲ ਅਤੇ ਕ੍ਰਿਤਿਕਾ ਦੋਵੇਂ ਆਪਸੀ ਸਹਿਮਤੀ ਨਾਲ ਉਸਦੇ ਨਾਲ ਰਹਿੰਦੇ ਹਨ ਅਤੇ ਤਿੰਨੋਂ ਇਕੱਠੇ ਬਹੁਤ ਖੁਸ਼ ਹਨ। ਹਾਲਾਂਕਿ, ਪਾਇਲ ਦੀ ਨਵੀਂ ਵੀਡੀਓ ਨੇ ਅਰਮਾਨ ਮਲਿਕ ਦੇ ਦਾਅਵੇ ਦਾ ਪਰਦਾਫਾਸ਼ ਕਰ ਦਿੱਤਾ ਹੈ ਕਿਉਂਕਿ ਉਹ ਆਪਣੇ ਪਤੀ ਦੇ ਦੂਜੇ ਵਿਆਹ ਬਾਰੇ ਗੱਲ ਕਰਦੇ ਹੋਏ ਟੁੱਟ ਗਈ ਅਤੇ ਰੋਣ ਲੱਗ ਗਈ।

ਪਾਇਲ ਨੇ ਆਪਣੇ ਪਤੀ ਦੇ ਦੂਜੇ ਵਿਆਹ ਦੀ ਕਹਾਣੀ ਸੁਣਾਈ

ਵੀਡੀਓ ‘ਚ ਅਰਮਾਨ ਅਤੇ ਕ੍ਰਿਤਿਕਾ ਦੇ ਵਿਆਹ ਦੀ ਕਹਾਣੀ ਸੁਣਾਉਂਦੇ ਹੋਏ ਪਾਇਲ ਨੇ ਕਿਹਾ, ”ਇਕ ਦਿਨ ਮੈਂ ਬਾਹਰ ਸੀ ਅਤੇ ਇਹ ਦੋਵੇਂ (ਕ੍ਰਿਤਿਕਾ ਅਤੇ ਅਮਰਾਨ) ਕਿਤੇ ਇਕੱਠੇ ਸਨ। ਉਨ੍ਹਾਂ ਵਿਚਕਾਰ ਇਹ ਚਰਚਾ ਜ਼ਰੂਰ ਹੋਈ ਹੋਵੇਗੀ ਕਿ ਚਲੋ ਵਿਆਹ ਕਰਵਾ ਲੈਂਦੇ ਹਾਂ, ਤਾਂ ਉਨ੍ਹਾਂ (ਕ੍ਰਿਤਿਕਾ) ਨੇ ਵੀ ਆਖ ਦਿੱਤੀ।
ਇਹ ਦੋਵੇਂ ਵਿਆਹ ਕਰਵਾ ਕੇ ਆ ਗਏ। ਮੈਨੂੰ ਫ਼ੋਨ ਆਇਆ – ‘ਹੇ ਪਾਇਲ, ਇਕ ਖ਼ੁਸਖੁਬਰੀ ਦੇਣੀ ਹੈ’, ਮੈਂ ਉਨ੍ਹਾਂ ਦੀ ਹਰ ਇਕ ਚੀਜ਼ ਸਮਝ ਜਾਂਦੀ ਹਾਂ। ਮੈਂ ਕਿਹਾ ਤੇਰਾ ਵਿਆਹ ਹੋ ਗਿਆ?
ਪਾਇਲ ਦੀਆਂ ਅੱਖਾਂ ’ਚੋਂ ਝਲਕੇ ਹੰਝੂ
ਮੁਨੀਸ਼ਾ ਖਟਵਾਨੀ ਨੇ ਟੋਕਦੇ ਹੋਏ ਪਾਇਲ ਨੂੰ ਪੁੱਛਿਆ, “ਤੈਨੂੰ ਨਹੀਂ ਲੱਗਦਾ ਕਿ ਉਸ ਨੇ ਬਹੁਤ ਵੱਡਾ ਧੋਖਾ ਦਿੱਤਾ ਹੈ? ਤੁਹਾਡੀ ਦੋਸਤ, ਤੁਹਾਡੀ ਸਭ ਤੋਂ ਚੰਗੀ ਦੋਸਤ ਹੋ ਕੇ, ਤੁਹਾਡੇ ਪਤੀ ਨਾਲ ਵਿਆਹ ਕਰਵਾ ਲਿਆ ਹੈ? ਹਾਲਾਂਕਿ, ਪਾਇਲ ਇਸ ਸਵਾਲ ਦਾ ਜਵਾਬ ਨਹੀਂ ਸਕੀ, ਕਿਉਂਕਿ ਉਹ ਆਪਣੇ ਹੰਝੂ ਨਹੀਂ ਰੋਕ ਸਕੀ ਤੇ ਰੋਣ ਲੱਗਦੀ ਹੈ।
ਅਰਮਾਨ ਤੁਰੰਤ ਉਸ ਨੂੰ ਸੰਭਾਲਣ ਲਈ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਇਸ ਘਟਨਾ ਨੂੰ 7 ਸਾਲ ਹੋ ਗਏ ਹਨ ਅਤੇ ਉਸ ਨੂੰ ਭੁੱਲਣ ਲਈ ਕਹਿੰਦਾ ਹੈ। ਇਸ ਦੇ ਨਾਲ ਹੀ ਕ੍ਰਿਤਿਕਾ ਦਾ ਕਹਿਣਾ ਹੈ ਕਿ ਜਦੋਂ ਵੀ ਪਾਇਲ ਇਹ ਕਹਾਣੀ ਸੁਣਾਉਂਦੀ ਹੈ ਤਾਂ ਉਹ ਹਮੇਸ਼ਾ ਭਾਵੁਕ ਹੋ ਜਾਂਦੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments