ਜੇ ਬਾਗੀ ਭਾਜਪਾ ਦੇ ਨਾਲ ਹਨ ਤਾਂ ਅਕਾਲੀ ਦਲ ਨੇ ਉਹਨਾਂ ਨੂੰ ਦੁਬਾਰਾ ਕਿਉਂ ਲਿਆ ਸੀ।
ਅਕਾਲੀ ਦਲ ਵਿਚ ਇਸ ਸਮੇਂ ਵੱਡੇ ਪੱਧਰ ਉਤੇ ‘ਬਗਾਵਤ’ ਚੱਲ ਰਹੀ ਹੈ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਚੁੱਪ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਇਹ ਵੀ ਦੋਸ਼ ਲੱਗ ਰਹੇ ਹਨ ਕਿ ਬਗਾਵਤ ਨੂੰ ਭੜਕਾਉਣ ਪਿੱਛੇ ਕਥਿਤ ਤੌਰ ਉਤੇ ਬਿਕਰਮ ਮਜੀਠੀਆ ਦਾ ਹੱਥ ਹੈ।
ਇਧਰ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਾਇਆ ਹੈ ਕਿ ਬਾਗੀ ਭਾਜਪਾ ਦੇ ਨਾਲ ਹਨ ਤਾਂ ਅਕਾਲੀ ਦਲ ਨੇ ਉਹਨਾਂ ਨੂੰ ਦੁਬਾਰਾ ਕਿਉਂ ਲਿਆ ਸੀ। ਅਕਾਲੀ ਦਲ ਦੀ ਅਸਫਲਤਾ ਕਾਰਨ ਸਿੱਖਾਂ ਨੇ ਸਰਬਜੀਤ ਅਤੇ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਬਦਲ ਚੁਣਿਆ ਹੈ। ਅਕਾਲੀ ਦਲ ਆਪਰੇਸ਼ਨ ਲੋਟਸ ਦਾ ਜ਼ਿਕਰ ਕਰਕੇ ਫਜ਼ੂਲ ਦੀਆਂ ਗੱਲਾਂ ਕਰ ਰਿਹਾ ਹੈ।
ਉਨ੍ਹਾਂ ਆਖਿਆ ਕਿ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਦੇ ਪਿੱਛੇ RSS ਦਾ ਹੱਥ ਹੈ ਤਾਂ ਕੀ RSS ਨੇ ਅੰਮ੍ਰਿਤਪਾਲ ਨੂੰ ਜਿਤਾਇਆ? ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ ਬਾਰੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਸੇ ਇੱਕ ਧਿਰ ਨਾਲ ਨਹੀਂ ਹੋਣਾ ਚਾਹੀਦਾ ਅਤੇ ਪੰਥ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ।
ਇਸ ਕਾਰਨ ਜਥੇਦਾਰ ਦੀ ਭਰੋਸੇਯੋਗਤਾ ਖਤਮ ਹੋ ਰਹੀ ਹੈ। ਕੀ ਜਥੇਦਾਰ ਕਹਿਣਗੇ ਕਿ ਅੰਮ੍ਰਿਤਪਾਲ ਦਾ ਜਿੱਤਣਾ ਗਲਤ ਹੈ? ਸੁਖਬੀਰ ਬਾਦਲ ਵੱਲੋਂ ਆਪਣੀ ਮਰਜ਼ੀ ਨਾਲ ਮੁਆਫ਼ੀ ਮੰਗਣ ਬਾਰੇ ਜਥੇਦਾਰ ਨੇ ਕਿਉਂ ਨਹੀਂ ਕਿਹਾ?
ਜਥੇਦਾਰ ਨੂੰ ਕਿਸੇ ਇਕ ਧਿਰ ਲਈ ਬਿਆਨ ਨਹੀਂ ਦੇਣਾ ਚਾਹੀਦਾ।
ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਸਿਰਫ਼ ਤਿੰਨ ਵਿਧਾਇਕ ਹਨ, ਭਾਜਪਾ ਇਸ ਨੂੰ ਤੋੜ ਕੇ ਕੀ ਕਰੇਗੀ? ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਨਹੀਂ ਹੋਇਆ ਕਿਉਂਕਿ ਸੀਟ ਵੰਡ ਨੂੰ ਲੈ ਕੇ ਭਾਜਪਾ 6 ਸੀਟਾਂ ਮੰਗ ਰਹੀ ਸੀ।