ਪ੍ਰਧਾਨ ਮੰਤਰੀ ਬਾਜੇਕੇ ਦੇ ਨਾਮ ਤੇ ਮਸ਼ਹੂਰ ਹੋਏ ਧਰਮਕੋਟ ਵਿਧਾਨ ਸਭਾ ਹਲਕੇ ਦੇ ਪਿੰਡ ਬਾਜੇਕੇ ਦਾ ਭਗਵੰਤ ਸਿੰਘ ਅੰਮ੍ਰਿਤਪਾਲ ਸਿੰਘ ਦਾ ਸਮੱਰਥਕ ਹੈ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਜਿੱਤੇ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਹੁਣ ਉਨ੍ਹਾਂ ਦੇ ਸਮਰਥਕ ਡਿਬੜੂਗੜ੍ਹ ਜੇਲ੍ਹ ‘ਚ ਬੰਦ ਪ੍ਰਧਾਨ ਮੰਤਰੀ ਬਾਜੇਕੇ (ਭਗਵੰਤ ਸਿੰਘ) ਵੀ ਆਜ਼ਾਦ ਚੋਣ ਲੜਨ ਜਾ ਰਹੇ ਹਨ।
ਪ੍ਰਧਾਨ ਮੰਤਰੀ ਬਾਜੇਕੇ ਜੇਲ੍ਹ ’ਚ ਬੈਠ ਕੇ ਹੀ ਜ਼ਿਮਨੀ ਚੋਣ ਲੜਨਗੇ। ਉਨ੍ਹਾਂ ਦੇ ਬੇਟੇ ਨੇ ਸ਼ੋਸਲ ਮੀਡੀਆ ਤੇ ਐਲਾਨ ਕਰਦਿਆਂ ਕਿਹਾ ਕਿ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇਕੇ ਭਗਵੰਤ ਸਿੰਘ ਵਿਧਾਨ ਸਭਾ ਹਲਕਾ ਗਿਦੜ੍ਹਬਾਹਾ ਤੋਂ ਆਜ਼ਾਦ ਚੋਣ ਲੜਨਗੇ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਕੌਣ ਹਨ ਪ੍ਰਧਾਨ ਮੰਤਰੀ ਬਾਜੇਕੇ
ਇੱਥੇ ਦੱਸ ਦੇਈਏ ਕਿ ਸ਼ੋਸਲ ਮੀਡੀਆ ਤੇ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਮ ਤੇ ਮਸ਼ਹੂਰ ਹੋਏ ਧਰਮਕੋਟ ਵਿਧਾਨ ਸਭਾ ਹਲਕੇ ਦੇ ਪਿੰਡ ਬਾਜੇਕੇ ਦਾ ਭਗਵੰਤ ਸਿੰਘ ਅੰਮ੍ਰਿਤਪਾਲ ਸਿੰਘ ਦਾ ਸਮੱਰਥਕ ਹੈ ਅਤੇ ਉਹ ਪਿਛਲੇ ਸਮੇਂ ਤੋਂ ਡਿਬੜੂਗੜ੍ਹ ਜੇਲ ਵਿਚ ਨਜ਼ਰਬੰਦ ਹੈ।