Sonkashi Sinha ਨੇ ਆਪਣੀ ਲੁੱਕ ਨੂੰ ਖਾਸ ਤਰੀਕੇ ਨਾਲ ਪੂਰਾ ਕਰਨ ਲਈ ਖਾਸ ਕਿਸਮ ਦੀ ਜਿਊਲਰੀ ਵੀ ਪਹਿਨੀ।
ਬੀ ਟਾਊਨ ਦੀ ਖੂਬਸੂਰਤ ਅਦਾਕਾਰਾ ਸੋਨਾਕਸ਼ੀ ਸਿਨਹਾ ਹੁਣ ਅਧਿਕਾਰਤ ਤੌਰ ‘ਤੇ ਮਿਸਿਜ਼ ਇਕਬਾਲ ਬਣ ਚੁੱਕੀ ਹੈ। 23 ਜੂਨ ਨੂੰ ਅਦਾਕਾਰਾ ਨੇ ਲੌਂਗ ਟਾਈਮ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਇੱਕ ਇੰਟੀਮੇਟ ਸੈਰੇਮਨੀ ‘ਚ ਵਿਆਹ ਕੀਤਾ। ਸੋਨਾਕਸ਼ੀ ਨੇ ਨਾ ਸਿਰਫ ਵਿਆਹ ਨੂੰ ਸਾਦਾ ਰੱਖਿਆ ਸਗੋਂ ਆਪਣੇ ਖਾਸ ਦਿਨ ‘ਤੇ ਕੁਝ ਪੁਰਾਣੀਆਂ ਚੀਜ਼ਾਂ ਨੂੰ ਨਵੇਂ ਤਰੀਕੇ ਨਾਲ ਹੀ ਇਸਤੇਮਾਲ ਕੀਤਾ।
ਕਪਲ ਨੇ ਚੂਜ਼ ਕੀਤਾ ਵ੍ਹਾਈਟ ਕਲਰ ਥੀਮ
ਸੋਨਾਕਸ਼ੀ ਸਿਨਹਾ (Sonakshi Sinha) ਨੇ ਲੰਬੇ ਸਮੇਂ ਤਕ ਡੇਟ ਕਰਨ ਤੋਂ ਬਾਅਦ ਜ਼ਹੀਰ ਇਕਬਾਲ ਨਾਲ ਵਿਆਹ ਕੀਤਾ ਹੈ। ਇਹ ਵਿਆਹ ਨਾ ਤਾਂ ਮੁਸਲਮਾਨ ਤੇ ਨਾ ਹੀ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਜੋੜੇ ਵਸ ਰਜਿਸਟਰਡ ਵਿਆਹ ਕੀਤਾ। ਵਿਆਹ ਦੌਰਾਨ ਸੋਨਾਕਸ਼ੀ ਨੇ ਚਿੱਟੇ ਰੰਗ ਦੀ ਸਾੜ੍ਹੀ (Sonakshi Sinha Wedding Outfit) ਪਹਿਨਿਆ ਸੀ। ਟ੍ਵਿਨਿੰਗ ਕਰਦਿਆਂ ਜ਼ਹੀਰ ਨੇ ਵੀ ਇਸੇ ਰੰਗ ਦਾ ਕੁਰਤਾ-ਪਜਾਮਾ ਪਾਇਆ।
ਸੋਨਾਕਸ਼ੀ ਨੇ ਪਹਿਨੀ 44 ਸਾਲ ਪੁਰਾਣੀ ਸਾੜ੍ਹੀ
ਸੋਨਾਕਸ਼ੀ ਨੇ ਆਪਣੇ ਦਿਨ ਨੂੰ ਖਾਸ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ। ਸਾਹਮਣੇ ਆਈ ਜਾਣਕਾਰੀ ਮੁਤਾਬਕ ਅਦਾਕਾਰਾ ਨੇ 44 ਸਾਲ ਪੁਰਾਣੀ ਸਾੜ੍ਹੀ ਪਾਈ। ਮਸ਼ਹੂਰ ਫੋਟੋਗ੍ਰਾਫਰ ਵਰਿੰਦਰ ਚਾਵਲਾ ਦੀ ਪੋਸਟ ਮੁਤਾਬਕ, ਪੂਨਮ ਸਿਨਹਾ ਨੇ ਸ਼ਤਰੂਘਨ ਸਿਨਹਾ ਨਾਲ ਆਪਣੇ ਵਿਆਹ ਦੌਰਾਨ ਇਹ ਸਾੜ੍ਹੀ ਪਹਿਨੀ ਸੀ। ਉਨ੍ਹਾਂ ਨੇ ਇਸ ਦੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਸੋਨਾਕਸ਼ੀ ਨੇ ਆਪਣੇ ਵਿਆਹ ਵਾਲੇ ਦਿਨ ਵੀ ਇਹੀ ਸਾੜ੍ਹੀ ਪਾਈ ਸੀ।