ਜਦੋਂ ਪੁਲਿਸ ਨੇ ਮੁਲਜ਼ਮ ਦੇ ਘਰ ਛਾਪਾ ਮਾਰਿਆ ਤਾਂ ਵਿਕਾਸ ਘਰ ਤੋਂ ਗਾਇਬ ਸੀ।
ਅਬੋਹਰ ਦੇ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਦੀ ਸ਼ਿਕਾਇਤ ‘ਤੇ ਥਾਣਾ ਨੰਬਰ 2 ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸ਼ਹਿਰ ‘ਚ ਨਸ਼ਾ ਸਪਲਾਈ ਕਰਨ ਵਾਲੇ ਇਕ ਨੌਜਵਾਨ ਦੇ ਬਾਈਕ ‘ਚੋਂ ਲੱਖਾਂ ਰੁਪਏ ਦੀ ਡਰੱਗ ਮਨੀ ਤੇ ਸੈਂਕੜੇ ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਉਕਤ ਨੌਜਵਾਨ ਪੁਲਿਸ ਦੀ ਹਿਰਾਸਤ ‘ਚੋਂ ਬਾਹਰ ਹੈ। ਪੁਲਿਸ ਨੇ ਨੌਜਵਾਨ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਦੱਸਿਆ ਜਾਂਦਾ ਹੈ ਕਿ ਉਕਤ ਨੌਜਵਾਨ ਐੱਮਆਰ (ਮੈਡੀਕਲ ਪ੍ਰਤੀਨਿਧੀ) ਹੋਣ ਦੀ ਆੜ ‘ਚ ਇਹ ਦਵਾਈਆਂ ਸਪਲਾਈ ਕਰਦਾ ਸੀ। ਜਾਣਕਾਰੀ ਅਨੁਸਾਰ ਡਰੱਗ ਇੰਸਪੈਕਟਰ ਸ਼ਿਸ਼ਨ ਕੁਮਾਰ ਮਿੱਤਲ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਵਿਕਾਸ ਕੁਮਾਰ ਪੁੱਤਰ ਸਾਹਿਬ ਰਾਮ ਵਾਸੀ ਆਰੀਆ ਨਗਰ ਗਲੀ ਨੰਬਰ 8, ਮੈਡੀਕਲ ਰਿਪ੍ਰੈਜ਼ੈਂਟੇਟਿਵ ਦੇ ਭੇਸ ‘ਚ ਇਹ ਦਵਾਈਆਂ ਸ਼ਹਿਰ ਦੇ ਮੈਡੀਕਲ ਸਟੋਰਾਂ ‘ਤੇ ਵੇਚਦਾ ਹੈ। ਜਦੋਂ ਪੁਲਿਸ ਨੇ ਉਸ ਦੇ ਘਰ ਛਾਪਾ ਮਾਰਿਆ ਤਾਂ ਵਿਕਾਸ ਘਰ ਤੋਂ ਗਾਇਬ ਸੀ। ਉਸ ਦੇ ਘਰੋਂ 590 ਨਸ਼ੀਲੀਆਂ ਗੋਲ਼ੀਆਂ ਤੇ 11 ਲੱਖ 38 ਹਜ਼ਾਰ 500 ਰੁਪਏ ਡਰਗ ਮਨੀ ਬਰਾਮਦ ਹੋਈ ਜਿਸ ’ਤੇ ਪੁਲਿਸ ਨੇ ਵਿਕਾਸ ਕੁਮਾਰ ਖ਼ਿਲਾਫ਼ ਐਨਡੀਪੀਐਸ ਦੀ ਧਾਰਾ 22, 61, 85 ਤਹਿਤ ਕੇਸ ਦਰਜ ਕਰ ਲਿਆ ਹੈ।