ਪੰਜਾਬੀ ਅਦਾਕਾਰ ਰਣਦੀਪ ਸਿੰਘ ਭੰਗੂ ਦੀ ਅੱਜ ਅਚਾਨਕ ਮੌਤ ਹੋ ਗਈ ਹੈ।
ਪੰਜਾਬੀ ਫਿਲਮ ਜਗਤ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ, ਜਿਸ ਨਾਲ ਪੰਜਾਬੀ ਸਿਨੇਮਾ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ । ਪੰਜਾਬੀ ਅਦਾਕਾਰ ਰਣਦੀਪ ਸਿੰਘ ਭੰਗੂ ਦੀ ਅੱਜ ਅਚਾਨਕ ਮੌਤ ਹੋ ਗਈ ਹੈ। ਹਾਲਾਂਕਿ ਅਜੇ ਤਕ ਉਨ੍ਹਾਂ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।
ਉਨ੍ਹਾਂ ਦੀ ਮੌਤ ਦੀ ਜਾਣਕਾਰੀ PFTAA Punjabi Film And T.V. Actors Association-regd ਨੇ ਆਪਣੇ ਫੇਸਬੁੱਕ ਪੇਜ਼ ‘ਤੇ ਸਾਂਝੀ ਕੀਤੀ ਹੈ।
ਉਨ੍ਹਾਂ ਆਪਣੀ ਵਾਲ ‘ਤੇ ਲਿਖਿਆ -‘ਦੁੱਖ ਨਾਲ ਦੱਸ ਰਹੇ ਹਾਂ ਕਿ ਸਾਡੇ ਪਿਆਰੇ ਅਦਾਕਾਰ ਰਣਦੀਪ ਸਿੰਘ ਭੰਗੂ ਨਹੀ ਰਹੇ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਚੂਹੜ ਮਾਜਰਾ ਨੇੜੇ ਸ੍ਰੀ ਚਮਕੌਰ ਸਾਹਿਬ (ਰੋਪੜ)ਵਿਖੇ ਅੱਜ 22-6-2024 ਨੂੰ ਦੁਪਿਹਰ 03 ਵਜੇ ਹੋਵੇਗਾ’।
ਕਾਮੇਡੀਅਨ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਵੀ ਆਪਣੇ ਫੇਸਬੁੱਕ ਉਤੇ ਅਦਾਕਾਰ ਦੀ ਫੋਟੋ ਸਾਂਝੀ ਕਰਕੇ ਦੁੱਖ ਪ੍ਰਗਟ ਕੀਤਾ ਹੈ ਅਤੇ ਲਿਖਿਆ ਹੈ, ‘ਅਲਵਿਦਾ ਰਣਦੀਪ ਸਿੰਘ ਭੰਗੂ, ਵੀਰ ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।’
ਭੰਗੂ ਨੇ ‘ਉੱਚਾ ਪਿੰਡ’ ਅਤੇ ‘ਦੂਰਬੀਨ’ ਵਰਗੀਆਂ ਫਿਲਮਾਂ ਵਿੱਚ ਆਪਣੇ ਸ਼ਾਨਦਾਰ ਰੋਲ ਲਈ ਜਾਣੇ ਜਾਂਦੇ ਹਨ। ਉਹ ‘ਬਾਜਰੇ ਦਾ ਸਿੱਟਾ’, ‘ਦੂਰਬੀਨ’, ‘ਪ੍ਰਾਹੁਣਾ’, ‘ਉਨੀ ਇੱਕੀ’, ‘ਢੋਲ ਰੱਤੀ’, ‘ਮੇਰਾ ਬਾਬਾ ਨਾਨਕ’ ਅਤੇ ‘ਤਖ਼ਤਗੜ੍ਹ’ ਵਰਗੀਆਂ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਸਨ। ਅਦਾਕਾਰ ਰਣਦੀਪ ਸਿੰਘ ਭੰਗੂ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਤਰਸੇਮ ਜੱਸੜ, ਹਰਦੀਪ ਗਰੇਵਾਲ, ਕੁਲਤਾਰ ਰੰਧਾਵਾ, ਸ਼ਿਵਜੋਤ ਵਰਗੇ ਅਨੇਕਾਂ ਵੱਡੇ ਕਲਾਕਾਰਾਂ ਨਾਲ ਸਕਰੀਨ ਸਾਂਝੀ ਕਰ ਚੁੱਕੇ ਹਨ।