ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਕਿਹਾ ਕਿ ਇੱਕ ਵਰਕਰ ਨੂੰ ਟਿਕਟ ਦੇ ਕੇ ਬਹੁਜਨ ਸਮਾਜ ਪਾਰਟੀ ਨੇ ਉਨ੍ਹਾਂ ਹਜ਼ਾਰਾਂ ਵਰਕਰਾਂ ਦਾ ਸਤਿਕਾਰ ਕੀਤਾ ਹੈ
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਬਿੰਦਰ ਲਾਖਾ ਹੋਣਗੇ।
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਿੰਦਰ ਲਾਖਾ ਪਾਰਟੀ ਦਾ ਬੂਥ ਲੈਵਲ ਵਰਕਰ ਹੈ ਜੋ ਪਿਛਲੇ 25 ਸਾਲਾਂ ਤੋਂ ਪਾਰਟੀ ਸੰਗਠਨ ਲਈ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਰਿਹਾ ਹੈ | ਬਸਪਾ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਅੱਜ ਹੀ ਦਾਖਲ ਕੀਤੇ ਜਾਣਗੇ।
ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਕਿਹਾ ਕਿ ਇੱਕ ਵਰਕਰ ਨੂੰ ਟਿਕਟ ਦੇ ਕੇ ਬਹੁਜਨ ਸਮਾਜ ਪਾਰਟੀ ਨੇ ਉਨ੍ਹਾਂ ਹਜ਼ਾਰਾਂ ਵਰਕਰਾਂ ਦਾ ਸਤਿਕਾਰ ਕੀਤਾ ਹੈ ਜੋ ਹਮੇਸ਼ਾ ਅਨੁਸ਼ਾਸਨ ਵਿੱਚ ਰਹਿ ਕੇ ਪਿਛਲੀ ਕਤਾਰ ਵਿੱਚ ਖੜ੍ਹ ਕੇ ਅਣਥੱਕ ਮਿਹਨਤ ਕਰਦੇ ਹਨ। ਮਿਸ਼ਨਰੀ ਵਰਕਰ ਬਿੰਦਰ ਲਾਖਾ ਨੂੰ ਬਸਪਾ ਵੱਲੋਂ ਟਿਕਟ ਦਿੱਤੇ ਜਾਣ ਦਾ ਸਮੁੱਚੀ ਜਥੇਬੰਦੀ ਸਵਾਗਤ ਕਰਦੀ ਹੈ।