ਐਪਲ (Apple) ਦੇ ਆਈਫੋਨ (iPhone) ਦਾ ਵੱਖਰਾ ਹੀ ਕ੍ਰੇਜ਼ ਹੈ। ਇਸ ਫੋਨ ਦੇ ਵੱਖ-ਵੱਖ ਫੀਚਰਸ ਇਸ ਨੂੰ ਖਾਸ ਬਣਾਉਂਦੇ ਹਨ। ਇਹੀ ਕਾਰਨ ਹੈ ਕਿ ਲੋਕਾਂ ਨੂੰ ਇਸ ਦੇ ਹਰ ਆਉਣ ਵਾਲੇ ਮਾਡਲ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸ ਫੋਨ ਦੇ ਜ਼ਿਆਦਾਤਰ ਫੀਚਰਸ ਨੂੰ ਇਸ ਦੇ ਯੂਜ਼ਰਸ ਸਮਝਦੇ ਹਨ ਪਰ ਆਈਫੋਨ (iPhone) ‘ਚ ਕਈ ਅਜਿਹੇ ਲੁਕਵੇਂ ਫੀਚਰਸ (iPhone Hidden Features) ਤੇ ਲੁਕੀਆਂ ਹੋਈਆਂ ਚੀਜ਼ਾਂ ਹਨ, ਜਿਨ੍ਹਾਂ ਬਾਰੇ ਆਈਫੋਨ ਯੂਜ਼ਰਜ਼ ਵੀ ਨਹੀਂ ਜਾਣਦੇ ਹਨ।
ਇਸ ਫੋਨ ਦੇ ਕੈਮਰਾ ਸੈੱਟਅਪ ‘ਚ ਵੀ ਅਜਿਹਾ ਹੀ ਲੁਕਿਆ ਹੋਇਆ ਹਿੱਸਾ ਹੁੰਦਾ ਹੈ। ਜੇਕਰ ਤੁਸੀਂ ਦੇਖਦੇ ਹੋ, ਤਾਂ ਤੁਹਾਨੂੰ ਕੈਮਰੇ ਦੇ ਲੈਂਸ ਦੇ ਅੱਗੇ ਇੱਕ ਬਲੈਕ ਡਾਟ ਨਜ਼ਰ ਆਵੇਗਾ। ਤੁਹਾਨੂੰ ਸ਼ਾਇਦ ਹੀ ਪਤਾ ਹੋਵੇ ਕਿ ਇਹ ਡਾਟ ਕੀ ਕੰਮ ਕਰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਡਾਟ ਦੀ ਕਿਵੇਂ ਵਰਤੋਂ ਹੁੰਦੀ ਹੈ।
ਸਕੈਨਰ ਵਜੋਂ ਕੰਮ ਕਰਦਾ
ਵੈਸੇ, ਤੁਸੀਂ ਆਪਣੇ ਆਈਫੋਨ ਦੇ ਪਿਛਲੇ ਕੈਮਰੇ (iPhone Camera) ਵਿੱਚ ਲੈਂਸ ਦੇ ਨੇੜੇ ਬਲੈਕ ਡਾਟ ਦੇਖਿਆ ਹੋਵੇਗਾ। ਵੈਸੇ ਇਹ ਲੈਂਸ ਕੈਮਰਾ ਹੁੰਦਾ ਹੈ ਪਰ ਪਰ ਇਹ ਕੈਮਰੇ ਵਾਂਗ ਕੰਮ ਨਹੀਂ ਕਰਦਾ। ਇਹ ਆਈਫੋਨ (iPhone) ‘ਚ ਸਕੈਨਰ (Scanner) ਦੀ ਤਰ੍ਹਾਂ ਕੰਮ ਕਰਦਾ ਹੈ। ਇਸੇ ਲਈ ਆਈਫੋਨ ਤੋਂ ਸਕੈਨ ਕੀਤੇ ਗਏ ਦਸਤਾਵੇਜ਼ ਉੱਚ ਗੁਣਵੱਤਾ ਵਾਲੇ ਹੁੰਦੇ ਹਨ।
ਜਾਣੋ ਗੁਣਵੱਤਾ ਅਤੇ ਇਹ ਕਿਵੇਂ ਕੰਮ ਕਰਦਾ
ਇਹ ਇੱਕ ਬਲੈਕ ਡਾਟ LiDAR ਸਕੈਨਰ ਹੈ। ਇਸਨੂੰ ਲਾਈਟ ਡਿਟੈਕਸ਼ਨ ਅਤੇ ਰੇਂਜਿੰਗ ਵੀ ਕਿਹਾ ਜਾਂਦਾ ਹੈ। ਇਸ ਦੀ ਇਨਫਰਾਰੈੱਡ ਲਾਈਟ ਛੋਟੀ ਹੈ ਅਤੇ ਇਸ ਦੀ ਮਦਦ ਨਾਲ 3ਡੀ ਤਸਵੀਰਾਂ ਕਲਿੱਕ ਕੀਤੀਆਂ ਜਾਂਦੀਆਂ ਹਨ। ਇਸ ਨਾਲ ਇਹ ਬਲੈਕ ਡਾਟ ਬਿਲਕੁਲ ਪ੍ਰੋਫੈਸ਼ਨਲ 3ਡੀ ਸਕੈਨਰ ਵਾਂਗ ਕੰਮ ਕਰਦਾ ਹੈ।
ਇਸ ਤਰ੍ਹਾਂ ਵਰਤ ਸਕਦੇ
ਜੇਕਰ ਤੁਸੀਂ ਵੀ ਇਸ ਬਲੈਕ ਡਾਟ ਨੂੰ ਸਕੈਨਰ ਦੇ ਤੌਰ ‘ਤੇ ਵਰਤਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਆਪਣੇ ਆਈਫੋਨ ‘ਚ 3ਡੀ ਸਕੈਨਰ ਐਪ (3D Scanner App) ਡਾਊਨਲੋਡ ਕਰਨਾ ਹੋਵੇਗਾ। ਉਂਝ ਇਹ ਐਪ iPhone ‘ਚ ਪਹਿਲਾਂ ਤੋਂ ਮੌਜੂਦ ਹੈ। ਇਹ ਐਪ ਕਿਸੇ ਵੀ ਚੀਜ਼ ਨੂੰ ਸਕੈਨ ਕਰਕੇ ਮਾਪਣ ਵਿੱਚ ਮਦਦ ਕਰਦਾ ਹੈ।