CMF ਆਪਣੇ ਗ੍ਰਾਹਕਾਂ ਲਈ CMF Phone 1 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ‘ਚ ਹੈ।
CMF ਆਪਣੇ ਗ੍ਰਾਹਕਾਂ ਲਈ CMF Phone 1 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਕਾਫ਼ੀ ਸਮੇਂ ਤੋਂ ਇਸ ਫੋਨ ਨੂੰ ਟੀਜ਼ ਕਰ ਰਹੀ ਹੈ। ਹੁਣ CMF ਨੇ ਆਪਣੇ X ਅਕਾਊਂਟ ਰਾਹੀ ਅਧਿਕਾਰਿਤ ਤੌਰ ‘ਤੇ ਇਸ ਫੋਨ ਦੀ ਲਾਂਚ ਡੇਟ ਬਾਰੇ ਖੁਲਾਸਾ ਕਰ ਦਿੱਤਾ ਹੈ।
ਇਸ ਫੋਨ ਨੂੰ ਅਗਲੇ ਮਹੀਨੇ ਗਲੋਬਲ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ। ਇਸ ਫੋਨ ਦੇ ਨਾਲ ਕੰਪਨੀ CMF Buds Pro 2 TWS ਏਅਰਬਡਸ ਅਤੇ CMF Watch Pro 2 ਸਮਾਰਟਵਾਚ ਵੀ ਪੇਸ਼ ਕਰੇਗੀ।
CMF Phone 1 ਸਮਾਰਟਫੋਨ ਦੀ ਲਾਂਚ ਡੇਟ
ਕੰਪਨੀ ਕਾਫ਼ੀ ਸਮੇਂ ਤੋਂ CMF Phone 1 ਸਮਾਰਟਫੋਨ ਨੂੰ ਟੀਜ਼ ਕਰ ਰਹੀ ਹੈ। ਹੁਣ ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਬਾਰੇ ਖੁਲਾਸਾ ਕਰ ਦਿੱਤਾ ਹੈ। CMF Phone 1 ਸਮਾਰਟਫੋਨ 8 ਜੁਲਾਈ ਨੂੰ ਸਵੇਰੇ 10:00 ਵਜੇ ਲਾਂਚ ਕੀਤਾ ਜਾਵੇਗਾ। CMF Phone 1 ਸਮਾਰਟਫੋਨ ਦੇ ਨਾਲ ਹੀ ਕੰਪਨੀ CMF Buds Pro 2 TWS ਏਅਰਬਡਸ ਅਤੇ CMF Watch Pro 2 ਸਮਾਰਟਵਾਚ ਨੂੰ ਵੀ ਲਾਂਚ ਕਰੇਗੀ। Nothing ਨੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਬਾਰੇ ਪੁਸ਼ਟੀ ਕੀਤੀ ਹੈ।
CMF Phone 1 ਸਮਾਰਟਫੋਨ ਦੇ ਫੀਚਰਸ
ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ‘ਚ 6.67 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ ‘ਤੇ ਫੋਨ ‘ਚ ਮੀਡੀਆਟੇਕ Dimensity SoC ਚਿਪਸੈੱਟ ਮਿਲਣ ਦੀ ਉਮੀਦ ਹੈ।
ਫੋਟੋਗ੍ਰਾਫ਼ੀ ਲਈ ਫੋਨ ‘ਚ 50MP ਦਾ ਪ੍ਰਾਈਮਰੀ ਸੈਂਸਰ ਵਾਲਾ ਦੋਹਰਾ ਰਿਅਰ ਕੈਮਰਾ ਅਤੇ 16MP ਦਾ ਫਰੰਟ ਫੇਸਿੰਗ ਕੈਮਰਾ ਮਿਲ ਸਕਦਾ ਹੈ। ਇਸ ਫੋਨ ਨੂੰ 8GB ਰੈਮ ਅਤੇ 128GB/256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ ‘ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 33ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
CMF Phone 1 ਸਮਾਰਟਫੋਨ ਦੀ ਕੀਮਤ
ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ ਭਾਰਤ ‘ਚ ਲਗਭਗ 20,000 ਰੁਪਏ ‘ਚ ਪੇਸ਼ ਕੀਤਾ ਜਾ ਸਕਦਾ ਹੈ। CMF Phone 1 ਸਮਾਰਟਫੋਨ ਬਲੈਕ, ਬਲੂ, ਗ੍ਰੀਨ ਅਤੇ ਸੰਤਰੀ ਕਲਰ ਆਪਸ਼ਨਾਂ ਦੇ ਨਾਲ ਲਿਆਂਦਾ ਜਾ ਸਕਦਾ ਹੈ।